ਵਾਈ. ਐੱਸ. ਦੇ ਬੱਚਿਆਂ ਨੇ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਦੀ ਐੱਮ. ਯੂ. ਐੱਨ. ਕਾਨਫਰੰਸ ’ਚ ਉਠਾਏ ਵੱਡੇ ਮੁੱਦੇ

01/23/2019 9:49:37 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਵਾਈ. ਐੱਸ. ਸਕੂਲ ਬਰਨਾਲਾ ਅਤੇ ਹੰਡਿਆਇਆ ਦੇ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅਧਿਆਪਕ ਅਰਫ਼ਾਨ ਮੁਹੰਮਦ ਦੀ ਦੇਖ-ਰੇਖ ਹੇਠ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਖੇ ਆਯੋਜਿਤ ਤਿੰਨ ਦਿਨਾਂ ਐੱਮ. ਯੂ. ਐੱਨ. ਕਾਨਫਰੰਸ ਵਿਚ ਭਾਗ ਲਿਆ। ਜਾਣਕਾਰੀ ਦਿੰਦਿਆਂ ਸੁਖਰਾਜ ਚਹਿਲ ਨੇ ਦੱਸਿਆ ਕਿ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਐੱਮ. ਯੂ. ਐੱਨ. ਕਾਨਫਰੰਸ ’ਚ ਵੱਖ-ਵੱਖ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇੱਥੇ ਸਕੂਲ ਦੇ ਵਿਦਿਆਰਥੀਆਂ ਵਜੋਂ ਸਿਰਫ਼ ਵਾਈ. ਐੱਸ. ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇੱਥੇ ਇਹ ਗੱਲ ਸਭ ਤੋਂ ਹੈਰਾਨੀਜਨਕ ਰਹੀ ਕਿ ਵਾਈ. ਐੱਸ. ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਕਾਲਤ ਅਤੇ ਮੈਡੀਕਲ ਲਾਈਨ ਨਾਲ ਸਬੰਧਤ ਵਿਦਿਆਰਥੀਆਂ ਨਾਲ ਵੱਖ-ਵੱਖ ਦੇਸ਼-ਵਿਦੇਸ਼ ਦੇ ਗੰਭੀਰ ਅਤੇ ਵਾਤਾਵਰਣ, ਅੱਤਵਾਦ ਤੇ ਵੋਟਿੰਗ ਪ੍ਰਕਿਰਿਆ ’ਚ ਸੁਧਾਰ ਮੁੱਦਿਆਂ ’ਤੇ ਚਰਚਾ ਕਰ ਕੇ ਵਾਦ-ਵਿਵਾਦ ਕੀਤਾ, ਜਿਸ ਨੂੰ ਦੇਖ ਕੇ ਉਥੇ ਮੌਜੂਦ ਈ. ਵੀ. ਅਤੇ ਪ੍ਰੋਫੈਸਰ ਸਾਹਿਬਾਨ ਨੇ ਵਾਈ. ਐੱਸ. ਸਕੂਲਾਂ ਦੇ ਪਹੁੰਚੇ ਕਾਰਤਿਕ ਮੋਹਨਤੀ, ਬਾਵਿਕ, ਹਰਸਿਲ, ਅਭੀਨਬ, ਪ੍ਰਿਆਂਸ਼ੂ ਅਤੇ ਈਸ਼ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਟੇਜ ਉੱਪਰ ਬੁਲਾ ਕੇ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਕਿਉਂਕਿ ਉਹ ਹੈਰਾਨ ਸਨ ਕਿ ਇੰਨੀਆਂ ਛੋਟੀਆਂ ਜਮਾਤਾਂ ਦੇ ਬੱਚੇ ਇੰਨੀ ਜਾਣਕਾਰੀ ਰੱਖਦੇ ਹਨ। ਜਿਹਡ਼ਾ ਬੱਚਿਆਂ ਦੇ ਵਿਚਾਰ ਸਭ ਤੋਂ ਵਧੀਆ ਰਹੇ, ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ। ਇਹ ਬੱਚੇ ਵਾਪਸ ਪਰਤਣ ਸਮੇਂ ਬਹੁਤ ਉਤਸ਼ਾਹ ਪੂਰਵਕ ਸਨ। ਇਨ੍ਹਾਂ ਨੇ ਇਸ ਕਾਨਫਰੰਸ ’ਚ ਸ਼ਾਮਲ ਕਰਨ ਲਈ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ।