ਬਾਬੂ ਅਜੈ ਕੁਮਾਰ, ਵਿਜੈ ਕੁਮਾਰ ਤੇ ਅਭੈ ਕੁਮਾਰ ਨਾਲ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦੁੱਖ ਸਾਂਝਾ ਕੀਤਾ

01/23/2019 9:48:32 AM

ਸੰਗਰੂਰ (ਰਾਕੇਸ਼)-ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਾਬੂ ਅਜੈ ਕੁਮਾਰ, ਵਿਜੈ ਕੁਮਾਰ ਆਡ਼੍ਹਤੀਆ, ਅਭੈ ਇਮੀਗ੍ਰੇਸ਼ਨ ਪ੍ਰਾਈਵੇਟ ਲਿਮ. ਦੇ ਐੱਮ.ਡੀ. ਅਭੈ ਕੁਮਾਰ ਜਿੰਨਾ ਦੇ ਪਿਤਾ ਰਿਟਾਇਰਡ ਹੈੱਡਮਾਸਟਰ ਬਚਨ ਦਾਸ ਜੀ ਪਿਛਲੇ ਦਿਨੀਂ ਸਦੀਵੀਂ ਵਿਛੋਡ਼ਾ ਦੇ ਗਏ ਸਨ, ਅੱਜ ਸਮੂਹ ਗਰਗ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਬਾਬੂ ਅਜੈ ਕੁਮਾਰ ਦੇ ਗ੍ਰਹਿ ਵਿਖੇ ਪੁੱਜੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮਾਂ-ਬਾਪ ਦਾ ਇਸ ਦੁਨੀਆ ਤੋਂ ਚਲੇ ਜਾਣ ਵਾਲਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ ਪਰ ਜੋ ਵੀ ਜੀਵ ਇਸ ਦੁਨੀਆ ’ਤੇ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਇਸ ਦੁਨੀਆ ਤੋਂ ਚਲੇ ਜਾਣਾ ਹੈ। ਇਸ ਸਮੇਂ ਉਨ੍ਹਾਂ ਨਾਲ ਨਿੱਜੀ ਸਲਾਹਕਾਰ ਵੇਦ ਪ੍ਰਕਾਸ਼ ਸਿੰਗਲਾ ਜਨਾਲ ਵਾਲੇ, ਇਸਤਰੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ, ਡਾ. ਵਿਪਨ ਗੁਪਤਾ, ਬਲਵਿੰਦਰ ਸਿੰਘ ਕੋਚਾ, ਬਾਘ ਸਿੰਘ ਮਾਨ, ਓਂਕਾਰ ਸਿੰਘ ਬਰਾਡ਼ ਆਦਿ ਹਾਜ਼ਰ ਸਨ।