ਮਾਘ ਦੇ ਮਹੀਨੇ ਸਬੰਧੀ ਲੰਗਰ ਲਾਇਆ

01/20/2019 12:14:26 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਮਾਘ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਸਥਾਨਕ ਸੇਖਾ ਰੋਡ ’ਤੇ ਅਸਾਮ ਟਿੰਬਰ ਸਟੋਰ ਵਲੋਂ ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਲੰਗਰ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਵਿਵੇਕ ਗੋਇਲ ਸੋਨੂੰ ਨੇ ਦੱਸਿਆ ਕਿ ਹਰ ਵਰ੍ਹੇ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਪ੍ਰਤੀ ਸੇਵਾ ਭਾਵਨਾ ਰੱਖਦੇ ਹੋਏ ਚਨੇ, ਪੂਰੀ, ਮਿੱਠੇ ਚੌਲਾਂ ਦਾ ਲੰਗਰ ਲਾਇਆ ਜਾਂਦਾ ਹੈ। ਜਿਸਦੇ ਤਹਿਤ ਅੱਜ ਵੀ ਲੋਕਾਂ ਦੇ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਮਨੋਜ ਗਰਗ ਸੀ. ਏ., ਵਿਪਨ ਗੋਇਲ, ਦੀਪਕ, ਕਿੰਸ਼ੁਕ ਜਿੰਦਲ ਤੇ ਪੰਕਜ ਗੋਇਲ ਹਾਜ਼ਰ ਸਨ।

Related News