ਮਦਰੱਸੇ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ
Friday, Jan 18, 2019 - 09:42 AM (IST)

ਸੰਗਰੂਰ (ਜ਼ਹੂਰ)-ਅਯਾਨ ਇੰਸਟੀਚਿਊਟ ਆਫ ਨਰਸਿੰਗ ਭੋਗੀਵਾਲ ਵਿਖੇ ਪਿੰਡ ਸੰਘੈਣ ਦੇ ਮਦਰੱਸੇ ਦੇ ਬੱਚਿਆਂ ਨੂੰ ਚੇਅਰਮੈਨ ਗਾਜ਼ੀ ਸ਼ੇਖ਼ ਵੱਲੋਂ ਕੋਟੀਆਂ ਵੰਡੀਆਂ ਗਈਆਂ। ਇਸ ਸਮੇਂ ਮੁਫਤੀ ਮਸਰੂਬ ਨੇ ਕੁਰਆਨ ਸ਼ਰੀਫ ਦੀ ਤਲਾਵਤ ਕਰਦਿਆਂ ਸਭ ਨੂੰ ਕੁਰਆਨ ਸ਼ਰੀਫ ਅਨੁਸਾਰ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁਹੰਮਦ ਵਸੀਮ, ਸ਼ੇਖ, ਟੋਨੀ, ਮੁਹੰਮਦ ਅਸ਼ਰਫ, ਇਮਤਿਆਜ਼ ਥਿੰਦ, ਰਿਆਜ਼, ਪ੍ਰਿੰਸੀਪਲ ਜਸਪ੍ਰੀਤ ਕੌਰ ਬਾਜਵਾ, ਪ੍ਰਬੰਧਕ ਪ੍ਰਵੀਨ ਚੌਹਾਨ ਆਦਿ ਵੀ ਮੌਜੂਦ ਸਨ।