ਵਿਰਸਾ ਸਾਂਭੀ ਬੈਠੀ ਪੰਡਿਤਾਂ ਦੀ ਹਵੇਲੀ, ਦੇਖ ਹੋ ਜਾਵੋਗੇ ਬਾਗੋ-ਬਾਗ

02/09/2020 12:01:13 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਵਿਚ ਵਿਰਸਾ ਸਾਂਭੀ ਬੈਠੀ ਇਕ ਅਜਿਹੀ ਹਵੇਲੀ ਹੈ, ਜਿਸ ਨੂੰ ਦੇਖ ਕੇ ਹਰ ਇਕ ਦਾ ਦਿਲ ਬਾਗੋ-ਬਾਗ ਹੋ ਜਾਂਦਾ ਹੈ। ਇਸ ਨੂੰ ਪੰਡਿਤਾਂ ਦੀ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਗਰੂਰ ਦੇ ਈਲਵਾਲ ਪਿੰਡ ਦਾ ਰਹਿਣ ਵਾਲਾ ਪ੍ਰੇਮ ਸ਼ਰਮਾ ਨੇ ਆਪਣੇ ਘਰ 'ਚ ਪੁਰਾਤਨ ਵਿਰਸੇ ਨੂੰ ਸਾਂਭ ਕੇ ਰੱਖਿਆ ਹੈ ਤੇ ਇਸ ਨੂੰ ਪੰਡਿਤਾਂ ਦੀ ਹਵੇਲੀ ਦਾ ਨਾਮ ਦਿੱਤਾ ਹੈ।

ਪੰਡਿਤਾਂ ਦੀ ਇਸ ਹਵੇਲੀ 'ਚ ਪੁਰਾਣੇ ਬੱਟੇ, ਪੁਰਾਣੇ ਟੈਲੀਫੋਨ, ਸੁਰਮੇਦਾਨੀਆਂ, ਸੁਰਾਹੀਆਂ, ਪੁਰਾਣੇ ਪੰਪ ਆਦਿ ਸਭ ਕੁਝ ਸਾਂਭਿਆ ਹੋਇਆ ਹੈ। ਪੁਰਾਣੇ ਟੀਵੀ. ਰੇਡੀਓ, ਪਿੱਤਲ ਤੇ ਤਾਂਬੇ ਦੇ ਬਰਤਨ ਆਦਿ ਇੱਥੇ ਬੇਹੱਦ ਹੀ ਖੂਬਸੂਰਤ ਤਰੀਕੇ ਨਾਲ ਸਾਂਭੇ ਹੋਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਤੋਂ ਵੀ ਕੋਈ ਪੁਰਾਣੀ ਚੀਜ਼ ਮਿਲਦੀ ਹੈ ਤਾਂ ਉਹ ਉਸ ਨੂੰ ਪੰਡਿਤਾਂ ਦੀ ਹਵੇਲੀ 'ਚ ਲੈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੁਰਾਣੀਆਂ ਵਸਤਾਂ ਸਾਂਭਣ ਦਾ ਸ਼ੌਕ ਹੈ। ਉਹ ਬੀਤੇ 10 ਸਾਲਾਂ ਤੋਂ ਉਹ ਅਜਿਹੀਆਂ ਪੁਰਾਣੀਆਂ, ਵਿਰਸੇ ਨਾਲ ਜੁੜੀਆਂ ਵਸਤਾਂ ਇਕੱਠੀਆਂ ਕਰ ਰਹੇ ਹਨ।

Baljeet Kaur

This news is Content Editor Baljeet Kaur