ਬੇਟੇ ਦੇ ਹੱਕ ''ਚ ਢੀਂਡਸਾ ਨੇ ਪਾਈ ਵੋਟ, ਜਿੱਤ ਦਾ ਕੀਤਾ ਦਾਅਵਾ

05/19/2019 3:32:09 PM

ਸੰਗਰੂਰ(ਰਾਜੇਸ਼ ਕੋਹਲੀ) : ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਜੋ ਕਿ ਰਾਜ ਸਭਾ ਮੈਂਬਰ ਹਨ, ਵੱਲੋਂ ਆਪਣੇ ਪਿੰਡ ਉੱਭਾਵਾਲ ਵਿਚ ਵੋਟ ਪਾਈ ਗਈ। ਇਸ ਮੌਕੇ ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ ਸਿੰਘ ਦੀ ਜਿੱਤ ਦਾ ਦਾਅਵਾ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਰਮਿੰਦਰ ਢੀਂਡਸਾ ਸੰਗਰੂਰ ਤੋਂ ਜ਼ਰੂਰ ਜਿੱਤਣਗੇ।

ਦੱਸ ਦੇਈਏ ਕਿ ਢੀਂਡਸਾ ਇਕੱਲੇ ਹੀ ਵੋਟ ਪਾਉਣ ਪੁੱਜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਵੋਟ ਪਾ ਕੇ ਜਾ ਚੁੱਕਾ ਸੀ। ਸੁਖਦੇਵ ਸਿੰਘ ਢੀਂਡਸਾ ਨੇ ਵੋਟਿੰਗ ਦੌਰਾਨ ਸੰਗਰੂਰ ਦੇ ਇਕ ਪਿੰਡ ਵਿਚ ਹੋਈ ਹਿੰਸਾ 'ਤੇ ਕਿਹਾ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਹਾਲਾਤ ਫਿਰ ਵੀ ਠੀਕ ਹਨ, ਪਰ ਜੋ ਵੀ ਹਿੰਸਾ ਹੋ ਰਹੀ ਹੈ, ਉਹ ਗ਼ਲਤ ਹੈ।

cherry

This news is Content Editor cherry