...ਜਦੋਂ ਸਟੇਜ ''ਤੇ ਭਗਵੰਤ ਮਾਨ ਨੂੰ ਬਜ਼ੁਰਗ ਨੇ ਦਿੱਤੀ ਬੋਤਲ (ਵੀਡੀਓ)

01/14/2019 10:32:06 AM

ਸੰਗਰੂਰ (ਪ੍ਰਿੰਸ)— ਸੰਗਰੂਰ ਦੇ ਪਿੰਡ ਰੇਤਗੜ੍ਹ ਵਿਚ 'ਆਪ' ਸੰਸਦ ਮੈਂਬਰ ਭਗਵੰਤ ਮਾਨ ਇਕ ਨੁੱਕੜ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਕ ਬਜ਼ੁਰਗ ਭਗਵੰਤ ਮਾਨ ਨੂੰ ਬੋਤਲ ਭੇਂਟ ਕਰਨ ਲਈ ਸਟੇਜ 'ਤੇ ਪਹੁੰਚ ਗਿਆ। ਇਹ ਦੇਖ ਕੇ ਸਭ ਸਾਰੇ ਹੈਰਾਨ ਰਹਿ ਗਏ। ਬਾਅਦ ਵਿਚ ਪਤਾ ਲੱਗਾ ਕਿ ਇਸ ਬੋਤਲ ਵਿਚ ਸ਼ੁੱਧ ਦੇਸੀ ਘਿਓ ਸੀ। ਬਜ਼ੁਰਗ ਗੁਲਜ਼ਾਰ ਸਿੰਘ ਨੇ ਬੋਤਲ ਦਿੰਦੇ ਹੋਏ ਭਗਵੰਤ ਨੂੰ ਕਿਹਾ ਕਿ ਉਹ ਇਹ ਘਿਓ ਖਾ ਕੇ ਤਾਕਤਵਰ ਹੋ ਕੇ ਆਪਣਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰਨ। ਮਾਨ ਨੇ ਇਹ ਬੋਤਲ ਸਵੀਕਾਰ ਕੀਤੀ ਅਤੇ ਗੱਡੀ ਵਿਚ ਰੱਖਣ ਲਈ ਕਿਹਾ।

ਇਸ ਦੌਰਾਨ ਜਦੋਂ ਬਜ਼ੁਰਗ ਕੋਲੋਂ ਪੁੱਛਿਆ ਗਿਆ ਉਨ੍ਹਾਂ ਨੇ ਬੋਤਲ ਨੂੰ ਹੀ ਕਿਉਂ ਚੁਣਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਹੋਰ ਭਾਂਡੇ ਵਿਚ ਘਿਓ ਲੈ ਕੇ ਆਉਂਦੇ ਤਾਂ ਲੋਕਾਂ ਨੂੰ ਇਸ ਦਾ ਪਤਾ ਨਹੀਂ ਸੀ ਲੱਗਣਾ ਕੀ ਇਸ ਵਿਚ ਕੀ ਹੈ, ਇਸ ਲਈ ਉਨ੍ਹਾਂ ਨੇ ਬੋਤਲ ਨੂੰ ਚੁਣਿਆ। ਬੋਤਲ ਚੁਣਨ ਦਾ ਇਕ ਹੋਰ ਕਾਰਨ ਦੱਸਦੇ ਹੋਏ ਬਜ਼ੁਰਗ ਨੇ ਕਿਹਾ ਕਿ ਪੰਜਾਬ ਵਿਚ ਜੋ ਲੋਕ ਸ਼ਰਾਬ ਦਾ ਨਸ਼ਾ ਕਰਦੇ ਹਨ, ਉਹ ਸ਼ਰਾਬ ਦਾ ਨਸ਼ਾ ਛੱਡ ਕੇ ਦੇਸੀ ਘਿਓ ਦਾ ਇਸਤੇਮਾਲ ਕਰਨ, ਜਿਸ ਨਾਲ ਸਰੀਰ ਨੂੰ ਤਾਕਤ ਮਿਲੇਗੀ। ਦੱਸ ਦੇਈਏ ਕਿ 20 ਜਨਵਰੀ ਨੂੰ ਬਰਨਾਲਾ ਵਿਚ ਅਰਵਿੰਦ ਕੇਜਰੀਵਾਲ ਦੀ ਰੈਲੀ ਹੈ, ਜਿਸ ਲਈ ਭਗਵੰਤ ਮਾਨ ਇਲਾਕੇ ਵਿਚ ਨੁੱਕੜ ਸਭਾਵਾਂ ਕਰ ਰਹੇ ਹਨ।

cherry

This news is Content Editor cherry