ਜਵਾਨ ਪੁੱਤ ਦੇ ਸਿਹਰਾ ਸਜਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋਈ ਇਹ ਵਿਧਵਾ ਮਾਂ

12/03/2020 6:27:16 PM

ਫਿਰੋਜ਼ਪੁਰ (ਸੰਨੀ ਚੋਪੜਾ): ਆਪਣੇ ਜਵਾਨ ਹੁੰਦੇ ਪੁੱਤਰ ਨੂੰ ਸਿਹਰਿਆਂ ਨਾਲ ਘੋੜੀ ਉੱਪਰ ਬੈਠਣ ਦੀਆਂ ਸੱਧਰਾਂ ਨਾਲ ਵੇਖਣ ਵਾਲੀ ਹਰੇਕ ਮਾਂ ਦੁਨੀਆ ਦੇ ਸਾਰੇ ਸੁਪਨੇ ਸੰਜੋਅ ਕੇ ਰੱਖਦੀ ਹੈ ਪਰ ਇਕ ਬਦਨਸੀਬ ਅਤੇ ਵਿਧਵਾ ਮਾਂ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲੇ ਦੀ ਹੈ ਜੋ ਆਪਣੇ ਜਵਾਨ ਪੁੱਤਰ ਨੂੰ ਘੋੜੀ 'ਤੇ ਬਿਠਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹ ਕੇ ਮੰਜੇ ਉਪਰ ਬਿਠਾਉਣ ਲਈ ਮਜਬੂਰ ਹੈ। ਘਰ 'ਚ ਗਰੀਬੀ ਹੋਣ ਕਰਕੇ ਨੌਜਵਾਨ ਪੁੱਤਰ ਦੀ ਦਿਮਾਗੀ ਪ੍ਰੇਸ਼ਾਨੀ ਦਾ ਇਲਾਜ ਨਹੀਂ ਕਰਵਾਇਆ ਜਾ ਸਕਿਆ, ਜਿਸ ਕਾਰਨ ਖੁਸ਼ੀਆਂ ਦੇ ਖੇੜੇ ਇਸ ਗਰੀਬ ਘਰ ਦੀਆਂ ਬਰੂਹਾਂ ਤੱਕ ਨਹੀਂ ਆ ਸਕੇ।

ਇਹ ਵੀ ਪੜ੍ਹੋ:  ਕਿਸਾਨ ਧਰਨੇ 'ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ

ਦੁਖਿਆਰੀ ਮਾਂ ਨੇ ਦੱਸਿਆ ਹੈ ਕਿ 16 ਸਾਲਾ ਉਸ ਦਾ ਲਾਡਲਾ ਪਿਛਲੇ ਦਸ ਸਾਲਾਂ ਤੋਂ ਦਿਮਾਗੀ ਤੌਰ 'ਤੇ ਬੀਮਾਰ ਹੈ ਅਤੇ ਪੈਸਾ ਨਾ ਹੋਣ ਕਰਕੇ ਉਸ ਦਾ ਇਲਾਜ ਕਰਵਾਉਣ ਤੋਂ ਪਰਿਵਾਰ ਬਿਲਕੁੱਲ ਅਸਮਰੱਥ ਹੈ। ਅੱਖਾਂ 'ਚ ਹੰਝੂ ਭਰ ਰਹੀ ਮਾਂ ਨੇ ਦੱਸਿਆ ਉਹ ਪੁੱਤਰ ਧਰਮਪ੍ਰੀਤ ਨੂੰ ਸੰਗਲਾਂ ਤੋਂ ਆਜ਼ਾਦ ਵੇਖਣਾ ਚਾਹੁੰਦੀ ਹੈ ਪਰ ਜਦੋਂ ਉਸ ਨੂੰ ਨੁਹਾ ਧੁਆ ਕੇ ਬਿਠਾਇਆ ਜਾਂਦਾ ਹੈ ਤਾਂ ਤੁਰੰਤ ਕੱਪੜੇ ਪਾੜ ਕੇ ਬਾਹਰ ਨੂੰ ਭੱਜ ਜਾਂਦਾ ਹੈ ਅਤੇ ਬਜ਼ੁਰਗ ਹੋਣ ਕਰ ਕੇ ਲੱਭਣਾ ਬਹੁਤ ਔਖਾ ਹੈ। ਆਪਣੀ ਬੇਵੱਸੀ ਜ਼ਾਹਿਰ ਕਰਦਿਆਂ ਵੀ ਉਸ ਦੇ ਭਰਾ ਸੋਨਾ ਸਿੰਘ ਨੇ ਕਿਹਾ ਕਿ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਦਿਹਾੜੀ ਮਜ਼ਦੂਰੀ ਕਰਕੇ ਕਰਨਾ ਪੈ ਰਿਹਾ ਹੈ ਅਤੇ ਛੋਟੇ ਭਰਾ ਦੇ ਇਲਾਜ ਵਾਸਤੇ ਪੈਸਾ ਹੀ ਨਹੀਂ ਹੈ। 

ਇਹ ਵੀ ਪੜ੍ਹੋ: ਵਿਆਹ ਤੋਂ ਇਨਕਾਰ ਕਰਨ ਦੀ ਮਿਲੀ ਸਜ਼ਾ, ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ

ਇਸ ਸਬੰਧੀ ਪਿੰਡ ਦੇ ਸਰਪੰਚ ਜੰਗੀਰ ਸਿੰਘ ਨੇ ਵੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਇਲਾਵਾ ਦਾਨੀ ਸੱਜਣਾਂ ਅੱਗੇ ਵੀ ਗੁਹਾਰ ਲਾਈ ਹੈ ਕਿ ਇਸ ਗਰੀਬ ਪਰਿਵਾਰ ਦੇ ਨੌਜਵਾਨ ਪੁੱਤਰ ਦੇ ਇਲਾਜ ਵਾਸਤੇ ਹਰ ਸੰਭਵ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਆਪਣਾ ਜੀਵਨ ਸਹੀ ਢੰਗ ਨਾਲ ਬਤੀਤ ਕਰ ਸਕਣ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੀ.ਸੀ.ਟੀ.ਵੀ. ਕੈਮਰਾ ਦੇਖ ਉੱਡੇ ਹੋਸ਼

ਨੋਟ: ਗ਼ਰੀਬ ਪਰਿਵਾਰ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਸਰਕਾਰ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ,ਕੁਮੈਂਟ ਕਰਕੇ ਦਿਓ ਆਪਣੀ ਰਾਏ

Shyna

This news is Content Editor Shyna