ਰੇਤ ਮਾਫੀਆ ਦੇ ਨਾਜਾਇਜ਼ ਕਾਰੋਬਾਰ ''ਤੇ ਪੁਲਸ ਦਾ ਛਾਪਾ

07/18/2019 1:50:56 AM

ਲੁਧਿਆਣਾ,(ਅਨਿਲ): ਥਾਣਾ ਲਾਡੋਵਾਲ ਦੀ ਪੁਲਸ ਨੇ ਨਾਜਾਇਜ਼ ਰੇਤ ਦਾ ਕਾਰੋਬਾਰ ਕਰਨ ਵਾਲੇ ਰੇਤ ਮਾਫੀਆ ਖਿਲਾਫ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਬੀਤੀ ਰਾਤ ਨਾਜਾਇਜ਼ ਰੇਤ 'ਤੇ ਚੱਲ ਰਹੇ ਕੰਮ 'ਤੇ ਛਾਪਾ ਮਾਰਿਆ। ਥਾਣਾ ਮੁਖੀ ਠਾਕੁਰ ਮਨਮੋਹਨ ਸਿੰਘ ਅਤੇ ਜਾਂਚ ਅਧਿਕਾਰੀ ਥਾਣੇਦਾਰ ਨੀਲਕੰਠ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਅਧਿਕਾਰੀ ਬਲਵਿੰਦਰ ਸਿੰਘ ਦੇ ਨਾਲ ਮੰਡ ਰਸੂਲਪੁਰ ਪੱਤੀ ਨੂਰਪੁਰ ਬੇਟ 'ਚ ਛਾਪਾ ਮਾਰਿਆ। ਇਥੇ ਪੁਲਸ ਪਾਰਟੀ ਨੇ ਮੌਕੇ 'ਤੇ ਨਾਜਾਇਜ਼ ਰੇਤ ਦੀ ਖੋਦਾਈ ਕਰਨ ਵਾਲੀ ਜੇ. ਸੀ. ਬੀ. ਮਸ਼ੀਨ ਅਤੇ ਦੋ ਰੇਤ ਦੀਆਂ ਭਰੀਆਂ ਟਰੈਕਟਰ-ਟਰਾਲੀਆਂ ਜ਼ਬਤ ਕੀਤੀ ਗਈਆਂ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਨਾਜਾਇਜ਼ ਰੇਤ ਦਾ ਕਾਰੋਬਾਰ ਕਰਨ ਵਾਲੇ ਰੇਤ ਮਾਫੀਆ ਦੇ ਸਾਰੇ ਲੋਕ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਏ। ਜਦੋਂ ਪੁਲਸ ਟੀਮ ਨੇ ਸਾਰੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਲੋਕਾਂ ਖਿਲਾਫ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਰੇ ਵਾਹਨਾਂ ਦੇ ਨੰਬਰਾਂ ਦਾ ਸਾਰਾ ਰਿਕਾਰਡ ਕੱਢਿਆ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਦੇ ਨਾਂ 'ਤੇ ਵਾਹਨ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।