ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਯੁਕਤ ਕੀਤੇ ਅਧਿਕਾਰੀਆਂ ਦੀ ਤਨਖਾਹ ਤੈਅ

07/22/2017 2:24:10 PM

ਚੰਡੀਗੜ੍ਹ : ਆਰਥਿਕ ਮੰਦਹਾਲੀ ਨਾਲ ਲੜ ਰਹੀ ਪੰਜਾਬ ਸਰਕਾਰ ਨੇ ਵਿਸ਼ੇਸ਼ ਡਿਊਟੀ ਦੇਣ ਵਾਲੇ ਸਲਾਹਕਾਰਾਂ ਤੇ ਅਧਿਕਾਰੀਆਂ ਦੀ ਤਨਖਾਹ ਮੁਕੱਰਰ ਕਰ ਦਿੱਤੀ ਹੈ। ਇਨ੍ਹਾਂ ਸਲਾਹਕਾਰਾਂ ਤੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਯੁਕਤ ਕੀਤਾ ਗਿਆ ਹੈ। ਇਸ ਮੁਤਾਬਕ ਚਾਰ ਸਲਾਹਕਾਰਾਂ ਵਿਮਲ ਸੰਬਲੀ, ਕੈਪਟਨ ਸੰਦੀਪ ਸੰਧੂ, ਅਮਰਦੀਪ ਸਿੰਘ ਨਟ ਅਤੇ ਕਰਨਪਾਲ ਸਿੰਘ ਸੇਖੋਂ ਨੂੰ ਨਿਯੁਕਤੀ ਦੇ ਦਿਨ ਤੋਂ 1.25 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਲਾਹਕਾਰ ਬੀ. ਆਈ. ਐੱਸ. ਚਾਹਲ ਅਤੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਨੂੰ 1.50 ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ, ਜਦੋਂ ਕਿ ਬਾਕੀ ਅਧਿਕਾਰੀਆਂ ਨੂੰ 35,000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਸ ਤਰ੍ਹਾਂ ਸਰਕਾਰ ਇਨ੍ਹਾਂ ਸਿਆਸੀ ਨਿਯੁਕਤੀਆਂ 'ਤੇ ਔਸਤਨ 30 ਲੱਖ ਰੁਪਿਆ ਪ੍ਰਤੀ ਮਹੀਨਾ ਖਰਚੇਗੀ।