ਜੀ. ਐੱਸ. ਟੀ. ਇਫੈਕਟ ਨਗਰ ਨਿਗਮ ਮੁਲਾਜ਼ਮਾਂ ਨੂੰ ਜੂਨ ਦੀ ਤਨਖਾਹ ਦੀ ਉਡੀਕ

07/19/2018 4:48:09 AM

ਲੁਧਿਆਣਾ(ਹਿਤੇਸ਼)-ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਨਗਰ ਨਿਗਮ ਵਿਚ ਕੰਗਾਲੀ ਦਾ ਆਲਮ ਇਸ ਕਦਰ ਹਾਵੀ ਹੋ ਗਿਆ ਹੈ ਕਿ ਮੁਲਾਜ਼ਮਾਂ ਨੂੰ ਦੋ ਮਹੀਨੇ ਤਕ ਤਨਖਾਹ ਲਈ ਉਡੀਕ ਕਰਨੀ ਪਈ। ਇਸ ਹਾਲਾਤ ਦਾ ਸਾਹਮਣਾ ਹੁਣ ਨਵੀਂ ਕਮਿਸ਼ਨਰ ਕੇ. ਪੀ.  ਬਰਾਡ਼ ਨਾਲ ਵੀ ਹੋਵੇਗਾ, ਜਿਸ ਤਹਿਤ ਮੁਲਾਜ਼ਮਾਂ ਨੂੰ ਹੁਣ ਤਕ ਜੂਨ ਦੀ ਤਨਖਾਹ ਨਹੀਂ ਮਿਲੀ ਅਤੇ ਅੱਗੇ ਇਹ ਪੈਸਾ ਰਲੀਜ਼ ਹੋਣ ਦੀ ਆਸ ਵੀ ਨਜ਼ਰ ਨਹੀਂ ਆ ਰਹੀ। ਅਜਿਹੇ ਵਿਚ 12 ਦਿਨ ਬਾਅਦ ਜੁਲਾਈ ਦੀ ਤਨਖਾਹ ਵੀ ਪੈਂਡਿੰਗ ਹੋ ਜਾਵੇਗੀ, ਜਿਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਦੇ ਅਫਸਰਾਂ ਵਲੋਂ ਕੇਦਰ ਤੋਂ ਜੀ. ਐੱਸ. ਟੀ. ਸ਼ੇਅਰ ਦਾ ਪੈਸਾ ਸਮਾਂ ਸਿਰ ਨਾ ਮਿਲਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਨਗਰ ਨਿਗਮ ਮੁਲਾਜ਼ਮਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੇਲ ਤੇ ਕੂਡ਼ੇ ਦੀ ਲਿਫਟਿੰਗ ਦਾ 5 ਕਰੋਡ਼ ਵੀ ਹੈ ਪੈਂਡਿੰਗ, ਬੰਦ ਹੋ ਸਕਦੈ ਕੰਮ
 ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਪੇਮੈਂਟ ਨਾ ਦੇਣ ਦੀ ਵਜ੍ਹਾ ਨਾਲ ਨਵੇਂ ਪੁਰਾਣੇ ਵਿਕਾਸ ਕਾਰਜ ਕਾਫੀ ਸਮੇਂ ਤੋਂ ਠੱਪ ਪਏ ਹਨ। ਇਸੇ ਤਰ੍ਹਾਂ ਮੇਨਟੀਨੈਂਸ ਦੇ ਕੰਮਾਂ  ’ਤੇ ਵੀ ਬਰੇਕ ਲੱਗ ਗਈ ਹੈ। 
ਇਥੋਂ ਤੱਕ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀ ਸਪਲਾਈ ਤੇ ਕੂਡ਼ੇ ਦੀ ਲਿਫਟਿੰਗ ਵੀ ਬੰਦ ਹੋ ਸਕਦੀ ਹੈ, ਕਿਉਂਕਿ 5 ਕਰੋਡ਼ ਦੀ ਪੇਮੈਂਟ ਪੈਂਡਿੰਗ ਪਈ ਹੈ।