ਸੱਜਣ ਸਿੰਘ ਦੀ ਦਿੱਲੀ ਕਿਸਾਨੀ ਅੰਦੋਲਨ ਦੌਰਾਨ ਹੋਈ ਮੌਤ, ਕਿਸਾਨੀ ਝੰਡੇ ਹੇਠ ਹੋਇਆ ਸਸਕਾਰ

08/25/2021 12:41:40 PM

ਨੌਸ਼ਹਿਰਾ ਪੰਨੂਆਂ (ਜ.ਬ.) - ਦਿੱਲੀ ’ਚ ਲੱਗੇ ਕਿਸਾਨੀ ਮੋਰਚੇ ਵਿੱਚ ਜਿੱਥੇ ਅਨੇਕਾਂ ਕਿਸਾਨਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਉੱਥੇ ਪਿੰਡ ਵਰਾਣਾ ਦੇ ਕਿਸਾਨ ਸੱਜਣ ਸਿੰਘ (75) ਪੁੱਤਰ ਸਰਦਾਰਾ ਸਿੰਘ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਕਿਸਾਨ ਸੱਜਣ ਸਿੰਘ ਦਾ ਉਨ੍ਹਾਂ ਦੇ ਪਿੰਡ ਹਜ਼ਾਰਾਂ ਕਿਸਾਨਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦਰਅਸਲ ਕਿਸਾਨੀ ਵਿਰੋਧੀ ਕਾਲੇ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਅਨੇਕਾਂ ਕਿਸਾਨਾਂ ਨੇ ਦਿੱਲੀ ਵਿਖੇ ਮੋਰਚਾ ਲਾਇਆ ਹੋਇਆ, ਜਿਸ ਤਹਿਤ ਸੱਜਣ ਸਿੰਘ ਮੋਰਚੇ ’ਚ ਕਾਫ਼ੀ ਵਾਰੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। 

ਪੜ੍ਹੋ ਇਹ ਵੀ ਖ਼ਬਰ - ਨਾਨਕੇ ਘਰ ਆਈ 12 ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਵਾਰ ਦਿੱਲੀ ਤੋਂ ਪਿੰਡ ਨੂੰ ਵਾਪਸ ਆਉਣ ਸਮੇਂ ਪਾਣੀਪਤ ਦੇ ਰੇਲਵੇ ਸਟੇਸ਼ਨ ’ਤੇ ਗੱਡੀ ਦੀ ਉਡੀਕ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ 22 ਅਗਸਤ ਨੂੰ ਅਕਾਲ ਚਲਾਣਾ ਕਰ ਗਏ। ਕਿਸਾਨ ਸੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਭਤੀਜੇ ਪ੍ਰਧਾਨ ਸਲਵਿੰਦਰ ਸਿੰਘ ਤੇ ਸਿਕੰਦਰ ਸਿੰਘ ਵਰਾਣਾ ਸਿਆਸੀ ਸਕੱਤਰ ਰਮਨਜੀਤ ਸਿੰਘ ਸਿੱਕੀ ਹਲਕਾ ਵਿਧਾਇਕ ਖਡੂਰ ਸਾਹਿਬ ਨੇ ਪਿੰਡ ਲਿਆਂਦਾ। ਇੱਥੇ ਬਹੁਤ ਸਾਰੇ ਲੋਕਾਂ ਨੇ ਸੇਜਲ ਅੱਖਾਂ ਨਾਲ ਕਿਸਾਨ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਟਾਂਡਾ ਵਾਈਸ, ਪ੍ਰਧਾਨ ਸੁਖਦੇਵ ਸਿੰਘ ਤੁੜ, ਸਲਵਿੰਦਰ ਸਿੰਘ ਪ੍ਰਧਾਨ, ਬਖਸ਼ੀਸ਼ ਸਿੰਘ, ਭਾਈ ਬਲਵਿੰਦਰ ਸਿੰਘ ਖਾਲਸਾ, ਉਨ੍ਹਾਂ ਦੇ ਪੋਤਰੇ ਗੁਰਦਾਸ ਸਿੰਘ, ਹਰਵੰਤ ਸਿੰਘ ਸਮੇਤ ਅਨੇਕਾਂ ਕਿਸਾਨ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : MP ਰਵਨੀਤ ਸਿੰਘ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ (ਵੀਡੀਓ)

rajwinder kaur

This news is Content Editor rajwinder kaur