ਕੁਦਰਤੀ ਆਫਤਾਂ ਦੌਰਾਨ ਬਚਾਅ ਤਰੀਕਿਅਾਂ ਦੀ ਦਿੱਤੀ ਸਿਖਲਾਈ

06/23/2018 7:29:58 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - 14 ਪੰਜਾਬ ਬਟਾਲੀਅਨ, ਐੱਨ. ਸੀ. ਸੀ., ਨਾਭਾ ਦੇ ਕਮਾਂਡਿੰਗ ਅਫਸਰ ਕਰਨਲ ਸੇਜਲ ਜੈਨ ਦੀ ਅਗਵਾਈ ਹੇਠ ਆਸਰਾ ਕਾਲਜ ’ਚ ਚੱਲ ਰਹੇ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ ’ਚ ਡਾ. ਹਰਫੂਲ ਸ਼ਰਮਾ ਵੱਲੋਂ ਚੰਗੀ ਸਿਹਤ ਲਈ ਧਿਆਨਯੋਗ ਗੱਲਾਂ ਅਤੇ ਤਰੀਕੇ ਕੈਡਿਟਾਂ ਨਾਲ ਸਾਂਝੇ ਕੀਤੇ ਗਏ। ਇਸ ਉਪਰੰਤ ਅੰਕੁਰ ਮਿੱਤਲ, ਅਲਕਾ, ਗੌਰਵ ਵੱਲੋਂ ਡਿਜੀਟਲ ਇੰਡੀਆ ਪ੍ਰੋਗਰਾਮ ਸਬੰਧੀ ਵਿਸਥਾਰ   ਨਾਲ ਜਾਣਕਾਰੀ ਦਿੱਤੀ। ਐੱਨ. ਡੀ. ਆਰ. ਐੱਫ. ਬਠਿੰਡਾ ਦੀ ਟੀਮ ਵੱਲੋਂ ਭੁਚਾਲ, ਹਡ਼੍ਹ ਤੇ ਅੱਗ ਲੱਗਣ ਵਰਗੀਆਂ ਕੁਦਰਤੀ ਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਆਫਤਾਂ ਮੌਕੇ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਣ ਵਾਲੇ ਤਰੀਕਿਆਂ ’ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਵੱਖ-ਵੱਖ ਮੌਕਿਆਂ ’ਤੇ ਵਰਤੇ ਜਾਂਦੇ ਕਟਰ ਅਤੇ ਹੋਰ ਭਿੰਨ-ਭਿੰਨ ਅੌਜ਼ਾਰਾਂ ਦੀ ਪ੍ਰਦਰਸ਼ਨੀ ਲਾਈ।
ਇਸ ਮੌਕੇ ਤਿੰਨ ਮੰਜ਼ਿਲਾਂ ਇਮਾਰਤ ਤੋਂ ਮਰੀਜ਼ ਤੇ ਅੱਗ ’ਚ ਘਿਰੇ ਲੋਕਾਂ ਨੂੰ ਰੱਸੀਆਂ ਨਾਲ ਹੇਠਾਂ ਉਤਾਰਨ ਦੀ ਮੌਕ ਡਰਿੱਲ ਵੀ ਕੀਤੀ ਗਈ। ਸ਼ਾਮ ਦੇ ਸਮੇਂ ਵੱਖ-ਵੱਖ ਕੰਪਨੀਆਂ ਦੇ ਨੁੱਕਡ਼ ਨਾਟਕਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ’ਚ ਡੈਲਟਾ ਕੰਪਨੀ ਨੇ ਪਹਿਲਾ ਅਤੇ ਚਾਰਲੀ ਕੰਪਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ’ਚ ਨਿਰਭੈ ਸਿੰਘ ਸ਼ੇਰੋਂ ਨੇ ਪਹਿਲਾ, ਬਰਖਾ ਕੁਮਾਰੀ ਨੇ ਦੂਜਾ ਸਥਾਨ ਅਤੇ ਪ੍ਰਨੀਤ ਕੌਰ ਤੇ ਜੁਗਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕੈਪਟਨ (ਡਾ.) ਓਮ ਪ੍ਰਕਾਸ਼ ਸੇਤੀਆ ਵੱਲੋਂ ਕੈਡਿਟਾਂ ਨੂੰ ਵੱਖ-ਵੱਖ ਤਰ੍ਹਾਂ ਦੇ 32 ਯੋਗ ਆਸਣ ਅਤੇ ਪ੍ਰਾਣਾਯਾਮ ਕਰਵਾਏ ਗਏ। ਇਸ ਮੌਕੇ ਸੂਬੇਦਾਰ ਮੇਜਰ ਆਨਰੇਰੀ ਲੈਫਟੀਨੈਂਟ ਰਾਜੇਸ਼ ਕੁਮਾਰ ਯਾਦਵ, ਸੂਬੇਦਾਰ ਕਾਬਲ ਸਿੰਘ ਉਪੱਲ, ਸੂਬੇਦਾਰ ਜੋਗਿੰਦਰ ਸਿੰਘ, ਦਿਲਬਰ ਸਿੰਘ, ਖੈਰਾ, ਭੁਪਿੰਦਰ ਸਿੰਘ, ਸੁਭਾਸ਼ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
 ਗੁਰੂ ਗੋਬਿੰਦ ਸਿਘ ਕਾਲਜ ਆਫ ਨਰਸਿੰਗ ਬਰਨਾਲਾ ’ਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਸੁਦਾਗਰ ਸਿੰਘ ਚਹਿਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਮੈਨੇਜਿੰਗ ਡਾਇਰੈਕਟਰ ਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਯੋਗ ਆਸਣ ਮਨੁੱਖ ਦੇ ਸਰੀਰਕ, ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਬੀਰ ਕੌਰ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤੰਦਰੁਸਤੀ ਲਈ  ਅਤੇ ਬੀਮਾਰੀਆਂ ਤੋਂ ਬਚਣ ਵਾਸਤੇ ਯੋਗ ਆਸਣ ਜ਼ਰੂਰ ਕਰਨੇ ਚਾਹੀਦੇ ਹਨ। ਇਸ ਸਮੇਂ ਕਾਲਜ ਦੇ ਵਾਈਸ ਪ੍ਰਿੰਸੀਪਲ ਐੱਸ. ਪੀ. ਸਿੰਘ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।