ਸਫਾਈ ਸੇਵਕ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ 6ਵੇਂ ਦਿਨ ਵੀ ਹੜਤਾਲ 'ਤੇ

05/18/2021 9:35:05 PM

ਭਵਾਨੀਗੜ੍ਹ,(ਕਾਂਸਲ)- ਸਫਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਕੀਤੀ ਗਈ ਹੜਤਾਲ ਅੱਜ 6ਵੇਂ ਦਿਨ ਵੀ ਜਾਰੀ ਰਹੀ ਅਤੇ ਅੱਜ ਯੂਨੀਅਨ ਆਗੂਆਂ ਨੇ ਫਿਰ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। 
ਯੂਨੀਅਨ ਦੀ ਬਲਾਕ ਪ੍ਰਧਾਨ ਗੁਰਮੀਤ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਯੂਨੀਅਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਜਗਮੇਲ ਸਿੰਘ ਸਕੱਤਰ, ਕਾਕਾ ਸਿੰਘ ਚੈਅਰਮੈਨ, ਅਮਰਜੀਤ ਸਿੰਘ, ਮਨਜੀਤ ਕੌਰ, ਸਿੰਦਰ ਕੌਰ, ਛੋਟੀ ਦੇਵੀ, ਰਾਣੀ,  ਰਾਜ ਕੌਰ, ਲਖਵਿੰਦਰ ਸਿੰਘ, ਸਤਿਗੁਰ ਸਿੰਘ, ਪਿ੍ਰਤਪਾਲ ਸਿੰਘ, ਕਿ੍ਰਸ਼ਨਾ ਦੇਵੀ, ਪਰਦੀਪ ਸਿੰਘ, ਆਦਿ ਹਾਜਰ ਸਨ।  
ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਨਾਲ ਸ਼ਹਿਰ ’ਚ ਕੂੜੇ ਦੇ ਢੇਰ ਲੱਗਣ ਕਾਰਨ ਸਥਿਤੀ ਬੇਹਾਲ ਹੁੰਦੀ ਜਾ ਰਹੀ ਹੈ ਅਤੇ ਉਪਰੋ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਚਲਦਿਆਂ ਗੰਦਗੀ ਠੀਕ ਨਹੀਂ ਤਾਂ ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਪੰਜਾਬ ਪੱਧਰ ’ਤੇ ਹੀ ਚੱਲ ਰਹੀ ਹੈ, ਉਨ੍ਹਾਂ ਦਾ ਹੱਲ ਪੰਜਾਬ ਸਰਕਾਰ ਨੇ ਹੀ ਕਰਨਾ ਹੈ।

Bharat Thapa

This news is Content Editor Bharat Thapa