ਸਫਾਈ ਸੇਵਕ ਯੂਨੀਅਨ ਨੇ ਨਿਗਮ ਦਫਤਰ ਮੂਹਰੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ

07/18/2018 7:43:34 AM

 ਮੋਗਾ (ਗੋਪੀ ਰਾਊਕੇ) - ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਸਫਾਈ ਸੇਵਕ  ਯੂਨੀਅਨ ਨਗਰ ਨਿਗਮ ਮੋਗਾ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮਨਵਾਉਣ ਨੂੰ ਲੈ ਕੇ ਅੱਜ ਨਿਗਮ ਦਫਤਰ ਵਿਚ ਦੋਂ ਦਿਨੀਂ ਮੁਕੰਮਲ ਕੰਮ ਠੱਪ ਕਰ ਕੇ ਸਰਕਾਰ ਵਿਰੁੱਧ ਨਿਗਮ ਦਫਤਰ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ  ਸਮੇਂ  ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਭਾਸ਼ ਬੋਹਤ ਨੇ ਕਿਹਾ ਕਿ 18 ਜੁਲਾਈ ਨੂੰ ਮੁਕੰਮਲ ਕੰਮ ਬੰਦ ਕਰ ਕੇ ਹਡ਼ਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 14 ਜੂਨ ਅਤੇ 16 ਜੂਨ ਨੂੰ ਰੈਲੀਆਂ ਕੀਤੀਆਂ ਗਈਆਂ, ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ  ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਤਿੱਖ ਕਰਨ ਵਿਚ ਦੇਰੀ ਨਹੀਂ ਕਰਨਗੇ।
ਇਸ ਮੌਕੇ ਮਿਉਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਭਾਸ਼ ਬੋਹਤ, ਜਰਨਲ ਸਕੱਤਰ ਵਿਸ਼ਵਾਨਾਥ ਜੋਨੀ, ਸਰਪ੍ਰਸਤ ਮਦਨ ਲਾਲ ਬੋਹਤ, ਚੇਅਰਮੈਨ ਕੁਲਵੰਤ ਸਿੰਘ ਬੋਹਤ, ਜ਼ਿਲਾ ਪ੍ਰਧਾਨ ਵਿੱਕੀ ਬੋਹਤ, ਸੰਦੀਪ ਸੰਗੇਲੀਆ, ਸੁਰੇਸ਼, ਅਜੇ, ਪ੍ਰੇਮ ਸਿੰਘ, ਜਗਸੀਰ ਸਿੰਘ, ਸੀਵਰੇਜ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ, ਵਿਪਨ ਹਾਂਡਾ, ਰਾਕੇਸ਼ ਧੁੰਨਾ, ਸਰਬਜੀਤ ਸਿੰਘ ਮਾਨ, ਇੰਦਰਜੀਤ ਸਿੰਘ ਗਿੱਲ, ਰਵੀ ਸਾਰਵਾਨ, ਸੰਨੀ ਗਿਆ ਚੰਦ, ਰਜਿੰਦਰ ਗੰਗੂ, ਰਘੁਵੀਰ ਅਨਾਰੀਆ, ਨਰੇਸ਼ ਬੋਹਤ ਆਦਿ ਮੁਲਾਜ਼ਮ ਹਾਜ਼ਰ ਸਨ।
 ਧਰਮਕੋਟ, (ਸਤੀਸ਼)-ਨਗਰ ਕੌਂਸਲ ਧਰਮਕੋਟ ਦੇ ਸਫਾਈ ਮੁਲਾਜ਼ਮਾਂ ਵਲੋਂ ਅੱਜ ਆਪਣੀਆ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫਤਰ ਮੁਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰੇ ਨਹੀਂ ਤਾਂ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਸਮੇਂ ਚੰਦਰ ਪ੍ਰਧਾਨ, ਸ਼ੰਕਰ ਮੀਤ ਪ੍ਰਧਾਨ, ਤਰਸੇਮ ਸਿੰਘ, ਰਾਹੁਲ ਪ੍ਰਧਾਨ ਤੋ ਇਲਾਵਾ ਹੋਰ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ, (ਗੁਪਤਾ)-ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੰਮ-ਕਾਜ ਬੰਦ ਰੱਖ ਕੇ ਨਗਰ ਪੰਚਾਇਤ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ  ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਜਿਵੇਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ, ਸਫਾਈ ਮਜ਼ਦੂਰਾਂ,  ਸੀਵਰਮੈਨ, ਮਾਲੀ, ਬੇਲਦਾਰ, ਪੰਪ ਆਪ੍ਰੇਟਰ, ਕੰਪਿਊਟਰ ਆਪ੍ਰੇਟਰਾਂ, ਇਲੈਕਟ੍ਰਾਨਿਕਸ ਆਪ੍ਰੇਟਰਾਂ, ਕਲਰਕਾਂ, ਡਰਾਈਵਰਾਂ ਆਦਿ ਨੂੰ ਤੁਰੰਤ ਰੈਗੂਲਰ ਕਰਨਾ, ਤਨਖਾਹ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕਰਨਾ, ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ ’ਚੋਂ ਦੇਣਾ, ਘੱਟੋ-ਘੱਟ ਉਜਰਤ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦੇਣਾ, ਯੋਗਤਾ ਰੱਖਣ ਵਾਲੇ ਦਰਜਾਚਾਰ ਸੀਵਰਮੈਨ, ਮਾਲੀ, ਕਲਰਕਾਂ, ਪੰਪ ਆਪ੍ਰੇਟਰਾਂ ਨੂੰ ਤਰੱਕੀ ਦੇਣਾ ਆਦਿ ਹਨ।
ਇਸ ਮੌਕੇ ਪ੍ਰਧਾਨ ਰਕੇਸ਼ ਕੁਮਾਰ, ਖਜ਼ਾਨਚੀ ਹਰਪ੍ਰੀਤ, ਸੁਪਰਵਾਈਜ਼ਰ ਰੱਤੀ ਰਾਮ, ਰਾਜੂ, ਸ਼ਨੀ ਰਾਮ, ਇੰਦਰ ਕੁਮਾਰ, ਵਿਨੋਦ ਕੁਮਾਰ, ਸੁਰਜੀਤ ਕੁਮਾਰ, ਜਸਵੀਰ ਡਰਾਈਵਰ, ਸੁਨੀਲ ਕੁਮਾਰ, ਮਨਦੀਪ, ਜਤਿੰਦਰ ਕੁਮਾਰ, ਰਜੇਸ਼, ਪੱਪੂ, ਫਤਿਹ, ਗੁਰਮੀਤ ਸਿੰਘ ਭਾਗੀਕੇ, ਕ੍ਰਿਸ਼ਨ ਕੁਮਾਰ, ਮਨਜੀਤ ਸਿੰਘ, ਜਗਸੀਰ ਸਿੰਘ, ਰਮਨ ਕੁਮਾਰ, ਸੰਦੀਪ ਕੁਮਾਰ, ਬੂਟਾ ਸਿੰਘ, ਰਜਿੰਦਰ ਸਿੰਘ, ਨਵਲ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।  
 ਇਹ ਹਨ ਮੰਗਾਂ
* ਮੁਹੱਲਾ ਸੈਨੀਟੇਸ਼ਨ ਦੇ ਤਹਿਤ ਰਹਿੰਦੇ ਕਰਮਚਾਰੀਆਂ ਨੂੰ  ਬਿਨ੍ਹਾਂ ਸ਼ਰਤ ਪੱਕਾ ਕੀਤਾ ਜਾਵੇ।
* ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ।
* ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਅਪਰੇਟਰ, ਕਲਰਕ, ਫਾਇਰ ਬਿਗੇ੍ਰਡ ਦੇ ਰਹਿੰਦੇ ਕਰਮਚਾਰੀ ਰੈਗੂਲਰ ਕੀਤੇ ਜਾਣ ਅਤੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ।
* 1 ਜਨਵਰੀ 2004 ਦੇ ਬਾਅਦ ਪੱਕੇ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
* ਨਗਰ ਨਿਗਮ ਦੇ ਹਿਸਾਬ ਨਾਲ ਹਾਊਸ ਰੈਂਟ ਦਿੱਤਾ ਜਾਵੇ।
* ਮਾਣਯੋਗ ਸੁਪਰੀਮ ਕੋਰਟ ਦੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ।
* ਵਿਕਾਸ ਟੈਕਸ ਦੇ ਨਾਮ ਤੇ 200 ਰੁਪਏ ਦਾ ਜ਼ਿਆਦਾ ਟੈਕਸ ਬੰਦ ਕੀਤਾ ਜਾਵੇ।
* ਡੀ.ਏ ਦੀ ਕਿਸ਼ਤ ਅਤੇ ਬਕਾਇਆ ਲਾਗੂ ਕੀਤਾ ਜਾਵੇ।