ਨੀਂਹ ਪੱਥਰ ''ਤੇ ਆਪਣਾ ਨਾਂ ਹੇਠਾਂ ਦੇਖ ਭੜਕ ਉੱਠਿਆ ਇਹ ਵਿਧਾਇਕ, ਪ੍ਰਿੰਸੀਪਲ ਨੂੰ ਦੇ ਛੱਡੀ ਧਮਕੀ

04/14/2017 10:39:21 AM

ਨਾਭਾ : ਇੱਥੇ ਸਤੋਸ ਦੇਵੀ ਚੈਰੀਟੇਬਲ ਟਰੱਸਟ ਵੱਲੋ ਇੱਕ ਕਰੋੜ ਰੁਪਏ ਦੇ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਇਮਾਰਤ ਬਣਾਉਣ ਦਾ ਉਪਰਾਲਾ ਕੀਤਾ ਗਿਅ ਪਰ ਇਮਾਰਤ ਦਾ ਉਦਘਾਟਨ ਕਰਨ ਪੁੱਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਗੁੱਸੇ ਨਾਲ ਲਾਲ-ਪੀਲੇ ਹੋ ਗਏ। ਜਿੱਥੇ ਮੰਤਰੀ ਸਾਹਿਬ ਨੇ ਸਕੂਲ ਪ੍ਰਬੰਧਕ ਅਤੇ ਟਰੱਸਟ ਨੂੰ ਵਧਾਈ ਦੇਣੀ ਸੀ, ਉਹ ਇਸ ਗੱਲ ਤੋ ਭੜਕ ਗਏ ਕਿ ਨੀਹ ਪੱਥਰ ''ਤੇ ਮੰਤਰੀ ਜੀ ਦਾ ਨਾਮ ਬਿਲਕੁੱਲ ਅਖੀਰ ਵਿਚ ਲਿਖਿਆ ਹੋਇਆ ਸੀ ਅਤੇ ਮੰਤਰੀ ਵਲੋਂ ਇਸ ਗੱਲ ਨੂੰ ਨਾ ਸਹਾਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਨਿਸੀ ਜਲੋਟਾ ਨੂੰ ਸਸਪੈਂਡ ਕਰਨ ਦੀ ਗੱਲ ਕਹਿ ਦਿੱਤੀ ਪਰ ਜਦੋ ਮੰਤਰੀ ਜੀ ਨੂੰ ਇਸ ਗੱਲ ਬਾਰੇ ਪੁਛਿੱਆ ਤਾਂ ਮੰਤਰੀ ਜੀ ਨੇ ਅਪਣਾ ਪੱਲਾ ਝਾੜਦੇ ਹੋਏ ਆਪਣੀ ਕਹੀ ਗੱਲ ਤੋਂ ਕਿਨਾਰਾ ਵੱਟ ਲਿਆ। ਦੂਜੇ ਪਾਸੇ ਟਰੱਸਟ ਫਾਊਂਡਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੋ ਮੰਤਰੀ ਸਾਹਿਬ ਨੀਂਹ ਪੱਥਰ ਨੂੰ ਲੈ ਕੇ ਬੋਲੇ ਹਨ, ਬਹੁਤ ਮਾੜੀ ਗੱਲ ਹੈ ਪਰ ਸਾਨੂੰ ਇਹ ਉਮੀਦ ਨਹੀ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਵੇਂ ਹੀ ਸਾਰੇ ਮੰਤਰੀਆਂ ਅਤੇ ਅਹੁਦੇਦਾਰਾਂ ਨੂੰ ਨੀਂਹ ਪੱਥਰ ''ਤੇ ਅਪਣਾ ਨਾਮ ਲਿਖਣ ''ਤੇ ਸਖਤ ਮਨਾਹੀ ਕੀਤੀ ਹੋਈ ਹੈ ਪਰ ਅਜੇ ਵੀ ਕਾਂਗਰਸ ਪਾਰਟੀ ਦੇ ਕਈ ਮੰਤਰੀ ਹਨ, ਜੋ ਆਪਣੀ ਵਾਹੋ-ਵਾਹ ਖੱਟਣ ਲਈ ਕੁੱਝ ਵੀ ਕਰ ਸਕਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਕਰ ਮੰਤਰੀ ਹੀ ਆਪਣੇ ਹਲਕੇ ਦੇ ਲੋਕਾਂ ਨਾਲ ਇਸ ਤਰਾਂ ਦਾ ਵਤੀਰਾ ਕਰਨਗੇ ਤਾਂ ਕਿੰਝ ਚੱਲੇਗਾ।

Babita Marhas

This news is News Editor Babita Marhas