ਸਾਧਵੀ ਯੌਨ ਸ਼ੋਸ਼ਣ ਮਾਮਲਾ: ਡੇਰਾ ਸੱਚਾ ਸੌਦਾ ਦਾ ਪਹਿਲਾ ਬਿਆਨ ਆਇਆ ਸਾਹਮਣੇ

08/23/2017 6:18:19 PM

ਸਿਰਸਾ— ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਫਸੇ ਬਾਬਾ ਗੁਰਮੀਤ ਰਾਮ ਰਹੀਮ 'ਤੇ ਪਹਿਲੀ ਵਾਰ ਡੇਰਾ ਸੱਚਾ ਸੌਦਾ ਦਾ ਬਿਆਨ ਸਾਹਮਣੇ ਆਇਆ ਹੈ। ਡੇਰਾ ਸੱਚਾ ਸੌਦਾ ਦੇ ਬੁਲਾਰੇ ਆਦਿਤਯ ਇੰਸਾ ਨੇ ਯੌਣ ਸ਼ੋਸ਼ਣ ਮਾਮਲੇ 'ਚ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰਨ ਦੀ ਗੱਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੇਰਾ ਬੁਲਾਰੇ ਨੇ ਦੱਸਿਆ ਕਿ ਬਾਬਾ ਨੂੰ ਲੈ ਕੇ ਕੋਰਟ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਬੁਲਾਰੇ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਬਾਬਾ 25 ਅਗਸਤ ਨੂੰ ਪੰਚਕੂਲਾ ਸਥਿਤ ਸੀ.ਬੀ.ਆਈ ਦੇ ਵਿਸ਼ੇਸ਼ ਕੋਰਟ 'ਚ ਪੇਸ਼ ਹੋਣਗੇ ਜਾਂ ਨਹੀਂ। 
ਪਹਿਲੀ ਵਾਰ ਖੁਲ੍ਹ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਬੁਲਾਰੇ ਨੇ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਪ੍ਰਦੇਸ਼ ਦੇ ਮੁੱਖਮੰਤਰੀ ਮਨੋਹਰ ਲਾਲ ਵੱਲੋਂ ਬਾਬਾ ਦੇ ਕੋਰਟ 'ਚ ਪੇਸ਼ ਹੋਣ ਨਾਲ ਸੰਬੰਧਿਤ ਬਿਆਨ 'ਤੇ ਡੇਰਾ ਨੇ ਸਖ਼ਤ ਨਾਰਾਜ਼ਗੀ ਵੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਦੀ ਪੇਸ਼ੀ ਨੂੰ ਲੈ ਕੇ ਪੀ.ਐਮ ਨੇ ਜੋ ਬਿਆਨ ਦਿੱਤੇ ਹਨ ਉਹ ਉਨ੍ਹਾਂ ਦੇ ਨਿੱਜੀ ਹਨ, ਸਾਡੀ ਸੀ.ਐਮ ਜਾਂ ਪ੍ਰਸ਼ਾਸਨ ਨਾਲ ਇਸ ਸੰਬੰਧ 'ਚ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੋਈ ਹੈ। 
ਡੇਰਾ ਸੱਚਾ ਸੌਦਾ ਮੁੱਖੀ ਸੰਤ ਰਾਮ ਰਹੀਮ ਦੀ ਕੋਰਟ 'ਚ ਪੇਸ਼ੀ 'ਤੇ ਮੁੱਖਮੰਤਰੀ ਮਨੋਹਰ ਲਾਲ ਨੇ ਮੰਗਲਵਾਰ ਨੂੰ ਵਿਸ਼ਵਾਸ ਦਿੱਤਾ ਹੈ ਕਿ ਡੇਰਾ ਮੁੱਖੀ ਕੋਰਟ 'ਚ ਜ਼ਰੂਰ ਪੇਸ਼ ਹੋਣਗੇ। ਸੀ.ਐਮ ਖੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਡੇਰਾ ਪ੍ਰਮੁੱਖ ਕਾਨੂੰਨ ਦਾ ਪਾਲਣ ਕਰਨਗੇ ਅਤੇ ਕੋਰਟ 'ਚ ਪੇਸ਼ੀ ਲਈ ਜ਼ਰੂਰ ਜਾਣਗੇ। ਸੀ.ਐਮ ਨੂੰ ਇਹ ਜਾਣਕਾਰੀ ਪ੍ਰਦੇਸ਼ ਦੇ ਉਨ੍ਹਾਂ ਦੇ ਅਧਿਕਾਰੀਆਂ ਨੇ ਦਿੱਤੀ ਹੈ ਜੋ ਲਗਾਤਾਰ ਡੇਰਾ ਪ੍ਰੇਮੀ ਮੁੱਖੀ ਦੇ ਸੰਪਰਕ 'ਚ ਹਨ। 
ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈ ਇਕ ਸਾਧਵੀ ਨੇ ਗੁਮਨਾਮ ਪੱਤਰ ਲਿਖ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸ਼ਿਕਾਇਤ ਕੀਤੀ ਸੀ। ਪੱਤਰ ਨੂੰ ਧਿਆਨ 'ਚ ਲੈਂਦੇ ਹੋਏ ਸਤੰਬਰ 2002 ਨੂੰ ਮਾਮਲੇ ਦੀ ਸੀ.ਬੀ.ਆਈ ਜਾਂਚ ਦੇ ਆਦੇਸ਼ ਦਿੱਤੇ ਸਨ। ਸੀ.ਬੀ.ਆਈ ਨੇ ਜਾਂਚ 'ਚ ਤੱਥਾਂ ਨੂੰ ਠੀਕ ਪਾਇਆ ਅਤੇ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਦੇ ਖਿਲਾਫ ਵਿਸ਼ੇਸ਼ ਅਦਾਲਤ ਦੇ ਸਾਹਮਣੇ 31 ਜੁਲਾਈ 2007 'ਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ। ਡੇਰਾ ਪ੍ਰਮੁੱਖ ਦੇ ਮਾਮਲੇ 'ਚ ਅਦਾਲਤ ਤੋਂ ਜਮਾਨਤ ਤਾਂ ਮਿਲ ਗਈ ਪਰ ਪਿਛਲੇ ਲੰਬੇ ਸਮੇਂ ਤੋਂ ਮਾਮਲਾ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ 'ਚ ਚੱਲ ਰਿਹਾ ਹੈ।