ਹਰਿਆਣਾ ’ਚ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣਾਂ ਵਰਕਰਾਂ ਵੱਲੋਂ ਵੱਖ ਲੜਨ ਦੀ ਮੰਗ ਜਾਇਜ਼ : ਭੂੰਦੜ

03/03/2018 6:12:23 PM

ਮਾਨਸਾ (ਜੱਸਲ)-ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਨਾਲ ਸੰਬੰਧਿਤ ਪਾਰਟੀ ਵਰਕਰ 2 ਦਹਾਕਿਆਂ ਤੋਂ ਹਰਿਆਣਾ ਸੂਬੇ ਅੰਦਰ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣਾਂ ਅਲੱਗ ਤੌਰ ’ਤੇ ਲੜਨ ਦੀ ਮੰਗ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੋਲ ਕਰਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਉਣ ਵਾਲੀਆਂ ਹਰਿਆਣੇ ’ਚ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ’ਤੇ ਲੜਨ ਦੇ ਕੀਤੇ ਐਲਾਨ ਨੂੰ ਗੰਭੀਰਤਾ ਨਾਲ ਲੈਦਿਆਂ ਜ਼ਿਲਾ ਪੱਧਰ ਤੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਨੇਤਾ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਾੜਾ ਦੀ ਭਤੀਜੀ ਦੇ ਵਿਆਹ ਮੌਕੇ ਪੱਤਰਕਾਰਾਂ ਦੌਰਾਂਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਵਰਕਰਾਂ ਤੋਂ ਇਲਾਵਾ ਸਾਂਝੀਆਂ ਧਾਰਮਿਕ ਅਤੇ ਯੂਥ ਕਲੱਬਾਂ ਨਾਲ ਮੀਟਿੰਗਾਂ ਕਰਨ ਨਾਲ ਇਹ ਗੱਲ ਉ¤ਭਰ ਕੇ ਸਾਹਮਣੇ ਆਈ ਹੈ ਕਿ ਵਰਕਰਾਂ ਦੀ ਅਲੱਗ ਵੱਖ ਚੋਣ ਲੜਨ ਦੀ ਮੰਗ ਜਾਇਜ ਹੈ, ਜਿਸ ਦੀ ਰਿਪੋਰਟ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਜਾਵੇਗੀ। ਇਸ ਮੌਕੇ ਕੈਪਟਨ ਸਰਕਾਰ ਤੇ ਵਰਦਿਆਂ ਭੂੰਦੜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਲੋਕ ਪੱਖੀ ਚਲਾਈਆਂ ਸਕੀਮਾਂ ਨੂੰ ਬੰਦ ਕਰਕੇ ਪੰਜਾਬ ਦੇ ਗਰੀਬ ਲੋਕਾਂ ਨੂੰ ਦੋ ਡੰਗ ਦੀ ਰੋਟੀ ਤੋਂ ਮੁਹਤਾਜ ਕਰ ਦਿੱਤਾ ਹੈ, ਜਿਸ ਕਾਰਨ ਸ਼੍ਰ੍ਰੋਮਣੀ ਅਕਾਲ ਦਲ ਪੂਰੇ ਪੰਜਾਬ ਅੰਦਰ ਪੋਲ ਖੋਲ•ੋ ਰੈਲੀਆਂ ਕਰ ਰਿਹਾ ਹੈ। ਭੂੰਦੜ ਨੇ ਕਿਹਾ ਕਿ ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ, ਐ¤ਮ.ਐ¤ਲ.ਏ ਅਤੇ ਸੀਨੀਅਰ ਅਫਸਰਾਂ ਉਪਰ ਕੋਈ ਵੀ ਪਕੜ ਨਹੀ ਹੈ ਤਾਂ ਪੰਜਾਬ ਦਾ ਭਲਾ ਕਿਵੇਂ ਹੋਵੇਗਾ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਜਿਲ•ਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਆਦਿ ਮੌਜੂਦ ਸਨ।