ਬਟਾਲਾ ’ਚ ਗੁਟਕਾ ਸਾਹਿਬ ਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ, ਕੇਸ ਦਰਜ

05/09/2023 12:55:56 AM

ਬਟਾਲਾ (ਸਾਹਿਲ) : ਬਟਾਲਾ-ਕਾਦੀਆਂ ਰੋਡ ’ਤੇ ਬੰਦ ਪਏ ਇਕ ਫਾਰਮ ਵਿਖੇ ਝਾੜੀਆਂ ’ਚ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਤਸਵੀਰਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ ’ਤੇ ਪਹੁੰਚੇ ਦਮਦਮੀ ਟਕਸਾਲ ਅਜਨਾਲਾ ਦੇ ਆਗੂ ਅਰਵਿੰਦਰ ਸਿੰਘ ਅਤੇ ਕਰਮਬੀਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ-ਕਾਦੀਆਂ ਰੋਡ ’ਤੇ ਬੰਦ ਪਏ ਧਾਲੀਵਾਲ ਫਾਰਮ ਦੀਆਂ ਝਾੜੀਆਂ ’ਚ ਗੁਟਕਾ ਸਾਹਿਬ, ਧਾਰਮਿਕ ਤਸਵੀਰਾਂ ਅਤੇ ਪੋਥੀ ਸਾਹਿਬ ਪਏ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਆਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਜਿਮ ਚਾਲਕ ਦੀ ਦਰਦਨਾਕ ਮੌਤ

ਇਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਡੀ. ਐੱਸ. ਪੀ. ਸਿਟੀ ਲਲਿਤ ਕੁਮਾਰ ਅਤੇ ਪੁਲਸ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਗੁਟਕਾ ਸਾਹਿਬ ਤੇ ਧਾਰਮਿਕ ਤਸਵੀਰਾਂ ਨੂੰ ਦਮਦਮੀ ਟਕਸਾਲ ਧਾਰਮਿਕ ਜਥੇਬੰਦੀ ਦੀ ਹਾਜ਼ਰੀ ’ਚ ਗੁਰਦੁਆਰਾ ਅਚਲ ਸਾਹਿਬ ਵਿਖੇ ਸੁਸ਼ੋਭਿਤ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਸਿਰ ’ਚ ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ

Manoj

This news is Content Editor Manoj