ਕਾਂਗਰਸ ਦੇ ਸਾਬਕਾ ਵਿਧਾਇਕ ਨੇ ਆਪਣੇ ਹੀ ਮੰਤਰੀ ''ਤੇ ਲਗਾਏ ਗੰਭੀਰ ਦੋਸ਼ (ਵੀਡੀਓ)

10/18/2018 10:47:03 AM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਕਿਸੇ ਵਿਰੋਧੀ ਪਾਰਟੀ ਤੇ ਨਹੀਂ ਬਲਕਿ ਆਪਣੀ ਹੀ ਪਾਰਟੀ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਭੜਾਸ ਕੱਢੀ। ਸੇਖੜੀ ਦਾ ਕਹਿਣਾ ਹੈ ਕਿ ਬਾਜਵਾ ਨੇ ਕਾਂਗਰਸ ਦੀ ਬਲੀ ਦੇ ਕੇ ਬਟਾਲਾ 'ਚ ਅਕਾਲੀ ਦਲ ਦੇ ਵਿਧਾਇਕ ਲੋਧੀਨੰਗਲ ਨੂੰ ਚੋਣਾਂ 'ਚ ਜਿਤਾਇਆ ਸੀ ਤੇ ਜੇਕਰ ਬਾਜਵਾ ਨੂੰ ਕੋਈ ਵਹਿਮ ਹੈ ਤਾਂ ਉਹ ਦੁਬਾਰਾ ਚੋਣਾਂ ਕਰਵਾ ਕੇ ਦੇਖ ਲੈਣ। ਅਸਲ 'ਚ ਸੇਖੜੀ ਦੇ ਇਸ ਗੁੱਸੇ ਦਾ ਕਾਰਨ ਪਿਛਲੇ ਦਿਨੀਂ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਨੀਲ ਜਾਖੜ ਵਲੋਂ ਬਟਾਲਾ 'ਚ ਕੀਤੀ ਪ੍ਰੈੱਸ ਕਾਨਫਰੰਸ ਹੈ, ਜਿਸ 'ਚ ਬਾਜਵਾ ਨੇ ਸੇਖੜੀ ਦੀ ਗੈਰਹਾਜ਼ਰੀ 'ਚ ਉਸ ਉਪਰ ਨਿਸ਼ਾਨੇ ਸਾਧੇ ਸੀ। 

ਜਾਣਕਾਰੀ ਮੁਤਬਾਕ ਪਿਛਲੇ ਦਿਨੀਂ ਬਟਾਲਾ ਦੇ ਵਿਕਾਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ 'ਚ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਕਾਂਗਰਸ ਪ੍ਰਧਾਨ ਵਲੋਂ ਅਸ਼ਵਨੀ ਸੇਖੜੀ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਦੀ ਗੈਰ ਹਾਜ਼ਰੀ 'ਚ ਤ੍ਰਿਪਤ ਰਜਿੰਦਰ ਬਾਜਵਾ ਨੇ ਉਨ੍ਹਾਂ 'ਤੇ ਖੂਬ ਬਿਆਨਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਅਸ਼ਵਨੀ ਨੇ ਬਟਾਲਾ ਦੇ ਕਾਂਗਰਸ ਭਵਨ 'ਚ ਪ੍ਰੈੱਸ ਕਾਨਫਰੰਸ ਕਰਕੇ ਬਾਜਵਾ ਦੇ ਬਿਆਨਾ 'ਤੇ ਪਲਟਵਾਰ ਕੀਤਾ।