ਸੈਦੇਵਾਲਾ ਦੇ ਕਬੱਡੀ ਟੂਰਨਾਮੈਂਟਾਂ ''ਚੋਂ ਸਾਦਨਵਾਸ ਦੀ ਟੀਮ ਨੇ ਮਾਰੀ ਬਾਜੀ

11/23/2017 5:38:52 PM


ਬੋਹਾ (ਮਨਜੀਤ) - ਨੇੜਲੇ ਪਿੰਡ ਸੈਦੇਵਾਲਾ ਵਿਖੇ ਸ਼ਹੀਦ ਜੋਗਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਦੋ ਰੋਜਾ ਕਬੱਡੀ ਟੂਰਨਾਮੈਂਟ ਸ਼ਹੀਦ ਜੋਗਿੰਦਰ ਸਿੰਘ ਸਪੋਰਟਸ ਕਲੱਬ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਸ਼ਾਨੋ-ਸ਼ਾਕਤ ਨਾਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਨੇਤਾ ਸੁਖਦੇਵ ਸਿੰਘ ਭੱਟੀ ਆਈ. ਪੀ. ਐੱਸ (ਰਿਟ:) ਨੇ ਕੀਤਾ ਅਤੇ ਦੂਸਰੇ ਦਿਨ ਉਦਘਾਟਨ ਜ਼ਿਲਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਕੀਤਾ। ਇਸ ਮੌਕੇ ਨੇਤਾਵਾਂ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਖਿਡਾਰੀ ਬਣਨ ਲਈ ਅਪੀਲ ਕੀਤੀ। ਇਸ ਸੰਬੰਧੀ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਦੋ ਰੋਜਾ ਕਬੱਡੀ ਟੂਰਨਾਮੈਂਟਾਂ 'ਚੋਂ ਓਪਨ 'ਚੋਂ ਪਹਿਲਾਂ ਸਥਾਨ ਸਾਦਨਵਾਸ ਅਤੇ ਦੂਸਰਾ ਫੱਕਰਝੰਡਾ, 75 ਕਿਲੋ ਵਰਗ 'ਚੋਂ ਪਹਿਲਾ ਸਥਾਨ ਬੋਬੂਆ ਹਸਾਰ ਅਤੇ ਦੂਸਰਾ ਲੱਧੂਵਾਸ, 55 ਕਿਲੋ ਵਰਗ 'ਚੋਂ ਪਹਿਲਾਂ ਸਥਾਨ ਧਮਧਾਨ ਸਾਹਿਬ ਅਤੇ ਦੂਸਰਾ ਸਥਾਨ ਚੋਟੀਆਂ ਆਦਿ ਟੀਮ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਅਤੇ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਾ: ਪ੍ਰਕਾਸ਼ ਚੰਦ ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਆਦਿ ਮੌਜੂਦ ਸਨ।