ਉਮੀਦਵਾਰਾਂ ਨੂੰ ਜਨਤਾ ਸਾਹਮਣੇ ਰੱਖਣਾ ਪਵੇਗਾ 'ਅਪਰਾਧਿਕ ਰਿਕਾਰਡ'

05/06/2019 2:32:13 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਐੱਸ. ਕਰੁਣਾ ਰਾਜੂ ਨੇ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਹੁਣ ਉਮੀਦਵਾਰਾਂ ਨੂੰ ਆਪਣਾ ਅਪਰਾਧਿਕ ਰਿਕਾਰਡ ਜਨਤਾ ਦੇ ਸਾਹਮਣੇ ਮੀਡੀਆ ਰਾਹੀਂ ਰੱਖਣਾ ਪਵੇਗਾ।  ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ 'ਚ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ ਅਤੇ ਜੇਕਰ ਕਿਸੇ ਵੀ ਉਮੀਦਵਾਰ ਦੇ ਖਿਲਾਫ ਅਪਰਾਧਿਕ ਮਾਮਲਾ ਚੱਲ ਰਿਹਾ ਹੈ ਜਾਂ ਪੈਂਡਿੰਗ ਹੈ ਤਾਂ ਉਹ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਦੱਸਣਾ ਪਵੇਗਾ ਅਤੇ ਇਸ ਦਾ ਖਰਚਾ ਉਮੀਵਦਾਰ ਦੇ ਖਰਚੇ 'ਚ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ 'ਚ 18 ਸਾਲ ਦੀ ਉਮਰ ਦੇ 1 ਲੱਖ,62 ਹਜ਼ਾਰ ਅਤੇ 19 ਸਾਲ ਦੀ ਉਮਰ ਦੇ 2 ਲੱਖ, 32 ਹਜ਼ਾਰ, 185 ਨੌਜਵਾਨ ਹਨ। 
ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਨਵੇਂ ਵੋਟਰਾਂ ਦੇ ਸੁਆਗਤ ਲਈ ਇੰਤਜ਼ਾਮ ਕੀਤੇ ਗਏ ਹਨ। ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਹੁਣ ਤੱਕ 12 ਲੱਖ, 28 ਹਜ਼ਾਰ ਲੀਟਰ ਸ਼ਰਾਬ ਫੜ੍ਹੀ ਜਾ ਚੁੱਕੀ ਹੈ ਅਤੇ 30 ਕਰੋੜ, 89 ਲੱਖ ਦੀ ਨਕਦੀ ਨੂੰ ਸੀਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਇਸ ਸਾਰੇ ਸਮਾਨ ਦੀ ਕੀਮਤ 275 ਕਰੋੜ ਹੈ। ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ 'ਚ 7 ਟੀਮਾਂ ਹਨ ਅਤੇ 2 ਸ਼ਰਾਬ ਦੀਆਂ ਦੁਕਾਨਾਂ ਦੇ ਲਾਈਸੈਂਸ ਮੁਅੱਤਲ ਕੀਤੇ ਗਏ ਹਨ, ਜਿਨ੍ਹਾਂ 'ਚੋਂ 17 ਦੁਕਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

Babita

This news is Content Editor Babita