ਐੱਸ. ਐੱਸ. ਪੀ. ਸਮੇਤ ਜ਼ਿਲਾ ਪੁਲਸ ਦੇ 5 ਅਫਸਰ ਤੇ ਕਰਮਚਾਰੀ ਹੋਣਗੇ ਸਨਮਾਨਿਤ

11/16/2017 7:31:38 AM

ਕਪੂਰਥਲਾ, (ਭੂਸ਼ਣ)- ਬੀਤੇ 10 ਨਵੰਬਰ ਨੂੰ ਆਦਮਪੁਰ-ਭੋਗਪੁਰ ਮਾਰਗ 'ਤੇ 7 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਇਕ ਬੈਂਕ ਕੈਸ਼ ਵੈਨ ਤੋਂ 1.14 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ 'ਚ ਨਾਮਜ਼ਦ 7 ਮੁਲਜ਼ਮਾਂ ਨੂੰ ਕਾਬੂ ਕਰਨ 'ਤੇ ਐੱਸ. ਐੱਸ. ਪੀ. ਸਮੇਤ ਜ਼ਿਲਾ ਪੁਲਸ ਦੇ 5 ਅਫਸਰ ਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਆਈ. ਜੀ. ਜ਼ੋਨਲ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ 'ਚ ਸ਼ਾਮਲ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ ਨੇ ਰਾਜਸਥਾਨ ਦੇ ਸੀਕਰ ਜ਼ਿਲੇ 'ਚ ਭੁਲੱਥ ਸਬ-ਡਵੀਜ਼ਨ ਨਾਲ ਸਬੰਧਿਤ 3 ਮੁਲਜ਼ਮਾਂ ਨੂੰ ਇਕ ਆਪ੍ਰੇਸ਼ਨ ਦੌਰਾਨ 48 ਲੱਖ ਰੁਪਏ ਸਮੇਤ ਕਾਬੂ ਕਰ ਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਇਸ ਟੀਮ ਵੱਲੋਂ ਇੰਨੀ ਵੱਡੀ ਸਫਲਤਾ ਹਾਸਲ ਕਰਨ 'ਤੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ, ਐੱਸ. ਪੀ. ਸਥਾਨਕ ਜਸਕਰਨ ਸਿੰਘ ਤੇਜਾ ਨੂੰ ਮੁੱਖ ਮੰਤਰੀ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਡੀ. ਜੀ. ਪੀ. ਦਾ ਪ੍ਰਸ਼ੰਸਾ ਪੱਤਰ, ਹੈੱਡ ਕÎਾਂਸਟੇਬਲ ਦਰਬਾਰਾ ਸਿੰਘ ਨੂੰ ਏ. ਐੱਸ. ਆਈ. ਦਾ ਲੋਕਲ ਰੈਂਕ ਅਤੇ ਕਾਂਸਟੇਬਲ ਵਿਕਰਮਜੀਤ ਸਿੰਘ ਨੂੰ ਸੀ-2  ਦਾ ਰੈਂਕ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।