ਜੇਲ 'ਚ ਬੰਦ ਪੁਲਸ ਅਧਿਕਾਰੀ ਨੂੰ ਮੁਲਾਜ਼ਮ ਕਰਵਾ ਰਹੇ ਨੇ ਐਸ਼ (ਵੀਡੀਓ)

06/20/2019 12:06:11 PM

ਰੂਪਨਗਰ (ਸੱਜਣ ਸੈਣੀ)— ਪੁਲਸ ਅਫਸਰ ਡਿਊਟੀ 'ਤੇ ਹੋਣ ਜਾਂ ਫਿਰ ਕੋਈ ਵੱਡਾ ਅਪਰਾਧ ਕਰਨ ਤੋਂ ਜੇਲ 'ਚ ਇਨ੍ਹਾਂ ਨੂੰ ਉਹੀ ਸੁੱਖ ਸੁਵਿਧਾਵਾਂ ਮਿਲਦੀਆ ਰਹਿੰਦੀਆਂ ਹਨ, ਜੋ ਜੇਲ ਤੋਂ ਪਹਿਲਾ ਬਾਹਰ ਮਿਲਦੀਆਂ ਹਨ। ਅਜਿਹਾ ਹੀ ਮਾਮਲਾ ਰੂਪਨਗਰ ਜੇਲ 'ਚੋਂ ਸਾਹਮਣੇ ਆਇਆ ਹੈ, ਜਿੱਥੇ 302 ਕਤਲ ਕੇਸ ਦੇ ਮਾਮਲੇ 'ਚ ਬੰਦ ਹਵਾਲਾਤੀ ਸਬ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦਾ, ਜਿਸ ਨੂੰ ਪੰਜਾਬ ਪੁਲਸ ਦੇ ਮੁਲਾਜ਼ਮ ਪੀ. ਜੀ. ਆਈ ਇਲਾਜ ਕਰਾਉਣ ਦੇ ਬਹਾਨੇ ਉਸ ਦੀ ਮੋਹਾਲੀ ਕੋਠੀ 'ਚ ਲੈ ਜਾ ਕੇ ਸਾਰਾ ਦਿਨ ਬੀਤਾਉਣ ਉਪਰੰਤ ਫਿਰ ਉਸ ਦੀ ਨਿੱਜੀ ਇਨੋਵਾ ਕਾਰ ਰਾਹੀ ਜੇਲ 'ਚ ਪਹੁੰਚਾਉਂਦੇ ਹੋਏ ਕੈਮਰੇ 'ਚ ਕੈਦ ਹੋਏ ਹਨ।

ਦਰਅਸਲ ਆਪਣੇ ਘਰ ਦੇ ਬਾਹਰ ਆਪਣੀ ਇਨੋਵਾ ਕਾਰ 'ਚ ਆਪਣੇ ਪੋਤੇ ਨਾਲ ਲਾਡ ਪਿਆਰ ਕਰ ਰਿਹਾ ਪੰਜਾਬ ਪੁਲਸ ਦਾ ਸਬ ਇੰਸਪੈਕਟਰ ਸੰਤੋਖ ਸਿੰਘ ਹੈ, ਜੋ ਪੰਜਾਬ ਪੁਲਸ ਦੇ ਹੀ ਇਕ ਸਿਪਾਹੀ ਕਰਮਜੀਤ ਸਿੰਘ ਦੇ ਝੂਠੇ ਪੁਲਸ ਮੁਕਾਬਲੇ 'ਚ ਕਤਲ ਕਰਨ ਦੇ ਦੋਸ਼ 'ਚ ਰੂਪਨਗਰ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਹੈ। ਦਰਾਅਸਲ 15 ਜੂਨ ਨੂੰ ਜੇਲ ਦੇ ਡਾਕਟਰ ਮੋਹਿਤ ਕੁਮਾਰ ਵੱਲੋਂ ਹਵਾਲਾਤੀਆਂ ਦਾ ਮੈਡੀਕਲ ਚੈਅਕੱਪ ਕਰਨ ਉਪਰੰਤ 9 ਹਵਾਤਾਲੀਆਂ/ਕੈਦੀਆਂ ਨੂੰ ਜੇਲ ਤੋਂ ਬਾਹਰ ਇਲਾਜ ਕਰਾਉਣ ਲਈ ਲਿਸਟ ਤਿਆਰ ਕੀਤੀ ਗਈ ਸੀ। ਇਸ 'ਚ ਦੋ ਮਰੀਜ ਰੂਪਨਗਰ ਸਿਵਲ ਹਸਪਤਾਲ, 4 ਨੂੰ 32 ਸੈਕਟਰ ਚੰਡੀਗੜ੍ਹ ਅਤੇ 3 ਹਵਾਲਾਤੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੂਪਨਗਰ ਪੁਲਸ ਦੀ ਗਾਰਦ ਸਰਕਾਰੀ ਪੁਲਸ ਵਾਹਨ 'ਚ 18 ਜੂਨ ਨੂੰ ਇਲਾਜ ਲੈ ਗਈ। ਇਸ ਦੌਰਾਨ ਰਸਤੇ 'ਚ ਪੁਲਸ ਮੁਲਾਜਮਾਂ ਨੇ ਆਪਣੇ ਪੁਲਸ ਅਫਸਰ ਅਤੇ ਦਰਿਆ ਦਿਲੀ ਦਿਖਾਉਂਦੇ ਹੋਏ ਉਸ ਨੂੰ ਇਕ ਸੁਰੱਖਿਆ ਮੁਲਾਜ਼ਮ ਨਾਲ ਉਤਾਰ ਕੇ ਸਬ. ਇੰਸਪੈਕਟਰ ਦੀ ਨਿੱਜੀ ਇਨੋਵਾ ਕਾਰ ਨੰ. ਪੀ. ਬੀ-65 ਡਬਲਿਊ 7679 'ਚ ਭੇਜ ਦਿੱਤਾ। ਇਸ ਸਾਰੇ ਮਾਮਲੇ ਦੀ ਸੂਚਨਾ ਜਦੋਂ ਪੀੜਤ ਪਰਿਵਾਰ ਨੂੰ ਮਿਲੀ ਤਾਂ ਉਹ ਆਪਣੀ ਕਾਰ 'ਤੇ ਸਬ ਇੰਸਪੈਰਟਰ ਸੰਤੋਖ ਸਿੰਘ ਦੇ ਮੋਹਾਲੀ 7 ਫੇਜ ਸਥਿਤ ਘਰ ਮਕਾਨ ਨੰੰ. 2535 ਅੱਗੇ ਖੜ੍ਹ ਗਏ ਅਤੇ ਕਰੀਬ 4-5 ਘੰਟੇ ਬਾਅਦ ਜਦੋਂ ਸਬ ਇੰਸਪੈਕਟਰ ਸੰਤੋਖ ਸਿੰਘ ਆਪਣੇ ਘਰ ਅੰਦਰੋ ਆਪਣੇ ਪੋਤੇ ਨੂੰ ਗੋਦੀ 'ਚ ਖਿਡਾਉਂਦਾ ਹੋਇਆ ਬਾਹਰ ਨਿਕਲਿਆ ਤਾਂ ਪੀੜਤਾਂ ਵੱਲੋਂ ਇਸ ਨੂੰ ਆਪਣੇ ਮੋਬਾਇਲ ਫੋਨ 'ਤੇ ਰਿਕਾਰਡ ਕਰ ਲਿਆ ਗਿਆ। ਇਸ ਦੇ ਬਾਅਦ ਇੰਸਪੈਰਟਰ ਸੰਤੋਖ ਸਿੰਘ ਦਾ ਬੇਟਾ ਆਪਣੀ ਨਿੱਜੀ ਇਨੋਵਾ ਕਾਰ 'ਤੇ ਆਪਣੇ ਪਿਤਾ ਨੂੰ ਰੂਪਨਗਰ ਜੇਲ ਦੇ ਬਾਹਰ ਛੱਡ ਕੇ ਗਿਆ। ਇਨ੍ਹਾਂ ਨਾਲ ਇਕ ਪੁਲਸ ਮੁਲਾਜ਼ਮ ਵੀ ਸੀ। ਪੀੜਤਾਂ ਵੱਲੋਂ ਜੇਲ ਦੇ ਬਾਹਰ ਵੀ ਸਾਰੀ ਵੀਡੀਓ ਬਣਾਈ ਅਤੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਜੇਲ ਸੁਪਰਡੈਂਟ ਰੂਪਨਗਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀ। ਹੁਣ ਇਥੇ ਵੱਡੀ ਹੈਰਾਨੀ ਦੀ ਗੱਲ ਹੈ ਕਿ 302 ਦੇ ਮਾਮਲੇ 'ਚ ਜੇਲ 'ਚ ਬੰਦ ਹਵਾਲਾਤੀ ਇਕ ਪੁਲਸ ਅਫਸਰ ਨੂੰ ਬਿਨਾਂ ਕਿਸੇ ਸੁਰੱਖਿਆ ਮੁਲਾਜ਼ਮਾਂ ਦੇ ਇਸ ਤਰ੍ਹਾਂ ਸੁੱਖ ਸੁਵਿਧਾਵਾਂ ਮੁਹੱਈਆ ਕਰਵਾਉਣਾ ਪੁਲਸ ਪੁਲਸ ਲਈ ਕਿੱਥੋਂ ਤੱਕ ਜਾਇਜ਼ ਹੈ। ਇਹ ਇਕ ਵੱਡਾ ਸਵਾਲ ਹੈ। 

ਦੂਜੇ ਪਾਸੇ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕੀਤੇ ਸਿਪਾਹੀ ਪਰਮਜੀਤ ਸਿੰਘ ਦੇ ਚਾਚਾ ਬਲਵਿੰਦਰ ਸਿੰਘ ਪਟਵਾਰੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰ ਹਫਤੇ ਇਨ੍ਹਾਂ•ਪੁਲਸ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਇਲਾਜ ਦੇ ਬਹਾਰੇ ਘਰ ਭੇਜਿਆ ਜਾਂਦਾ ਹੈ, ਜਿਸ ਕਰਕੇ ਦੋਸ਼ੀ ਬਾਹਰ ਜਾ ਕੇ ਸਬੂਤ ਖਤਮ ਕਰਨ 'ਚ ਲੱਗੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਜੇਲ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੈ। 

ਇਸ ਸਬੰਧੀ ਜਦੋਂ ਉਕਤ ਦੋਸ਼ਾਂ ਸਬੰਧੀ ਰੂਪਨਗਰ ਜੇਲ ਦੇ ਸੁਪਰਡੈਂਟ ਅਮਰੀਕ ਸਿੰਘ ਟਿੱਬੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੀ ਆਇਆ ਹੈ, ਜਿਸ ਦੇ ਬਾਅਦ ਉਨ੍ਹਾਂ ਨੇ ਸਬ ਇੰਸਪੈਕਟਰ ਸੰਤੋਖ ਸਿੰਘ ਖਿਲਾਫ ਅਤੇ ਮਾਮਲੇ ਦੀ ਜ਼ਾਚ ਲਈ ਐੱਸ. ਐੱਸ. ਪੀ. ਰੂਪਨਗਰ ਅਤੇ ਡੀ. ਜੀ. ਪੀ. ਪੰਜਾਬ ਪੁਲਸ ਨੂੰ ਲਿਖਿਆ ਹੈ। ਜੇਲ ਸੁਪਰਡੈਂਟ ਨੇ ਦੱਸਿਆ ਕਿ ਜੇਲ ਦੇ ਅੰਦਰ ਦੀ ਜ਼ਿੰਮੇਵਾਰੀ ਦੀ ਹੈ ਪਰ ਜੇਲ ਦੇ ਬਾਹਰ ਲਿਜਾਣ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਰੂਪਨਗਰ ਦੀ ਹੈ। ਜੇਲ ਸੁਪਰਡੈਂਟ ਨੇ ਕਿਹਾ ਕਿ ਇਸ ਮਾਮਲੇ 'ਚ ਕਾਰਵਾਈ ਐੱਸ. ਐੱਸ. ਪੀ. ਰੂਪਨਗਰ ਵੱਲੋਂ ਕੀਤੀ ਜਾਣੀ ਹੈ।

ਜ਼ਿਕਰਯੋਗ ਹੈ ਕਿ 9 ਜੁਲਾਈ 1993 'ਚ ਪੰਜਾਬ ਪੁਲਸ ਵੱਲੋ ਥਾਣਾ ਚਮਕੋਰ ਸਾਹਿਬ ਵੱਲੋਂ ਇਕ ਝੂਠੇ ਪੁਲਸ ਮੁਕਾਬਲੇ 'ਚ ਪੰਜਾਬ ਪੁਲਸ ਦੇ ਹੀ ਇਕ ਸਿਪਾਹੀ ਪਰਮਜੀਤ ਸਿੰਘ ਨੂੰ ਮਾਰ ਦਿੱਤਾ ਸੀ। ਜਿਸ ਦੇ ਬਾਅਦ ਪੀੜਤਾਂ ਵੱਲੋਂ 1998 ਤੋਂ ਇਨਸਾਫ ਲੈÎਣ ਲਈ ਅਦਾਲਤ 'ਚ ਕੇਸ ਪਾਇਆ ਸੀ, ਜਿਸ 'ਚ 30 ਮਾਰਚ 2019 'ਚ ਰੂਪਨਗਰ ਅਦਾਲਤ ਵੱਲੋਂ ਉਕਤ ਮਾਮਲੇ 'ਚ 9 ਪੁਲਸ ਮੁਲਾਜ਼ਮਾਂ ਸਮੇਤ ਇਕ ਮਹਿਲਾ 'ਤੇ 302 ਤਹਿਤ ਇਨ੍ਹਾਂ ਨੂੰ ਪੁਲਸ ਹਿਰਾਸਤ 'ਚ ਰੂਪਨਗਰ ਜੇਲ ਭੇਜਿਆ ਹੈ। ਜੇਲ 'ਚ ਬੰਦ ਪੁਲਿਸ ਅਧਿਕਾਰੀਆਂ 'ਚ ਐੱਸ. ਪੀ. ਹਰਪਾਲ ਸਿੰਘ (ਉਸ ਸਮੇਂ ਦਾ ਐੱਸ. ਐੈੱਸ. ਓ) ਏ. ਐੱਸ. ਆਈ. ਸੰਤੋਖ ਸਿੰਘ , ਏ. ਐੱਸ. ਆਈ ਗੁਰਨਾਮ ਸਿੰਘ , ਕਾਂਸਟੇਬਲ ਇਕਬਾਲ ਮੁਹੱਮਦ, ਕਾਂਸਟੇਬਲ ਮੋਹਿੰਦਰ ਸਿੰਘ, ਕਾਸਟੇਬਲ ਪਰਮੇਲ ਸਿੰਘ,  ਕਾਂਸਟੇਬਲ ਸੁਖਵਿੰਦਰ ਲਾਲ, ਕਾਂਸਟੇਬਲ ਜਸਵਿੰਦਰ, ਕਾਂਸਟੇਬਲ ਰਾਜਿੰਦਰ ਪ੍ਰਸ਼ਾਦ ਜਦੋਂ ਕਿ ਕਾਂਸਟੇਬਲ ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਮਹਿਲਾ ਮੋਹਿੰਦਰ ਕੌਰ ਦੇ ਨਾਂ ਸ਼ਾਮਲ ਹਨ। ਉਕਤ ਅਰੋਪੀਆਂ ਵੱਲੋਂ ਆਗਾਮੀ ਜਮਾਨਤ ਲਈ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ 'ਚ ਅਰਜੀ ਲਗਾਈ ਹੈ, ਜਿਸ ਦੀ ਸੁਣਵਾਈ 4 ਜੁਲਾਈ ਨੂੰ ਰੱਖੀ ਗਈ ਹੈ।

shivani attri

This news is Content Editor shivani attri