ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਕਾਰਣ 1 ਦੀ ਮੌਤ, 63 ਨਵੇਂ ਮਾਮਲੇ

09/15/2020 12:44:41 AM

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਕਾਰਣ ਇਕ 70 ਸਾਲਾ ਮਹਿਲਾ ਦੀ ਮੌਤ ਹੋ ਗਈ ਅਤੇ ਜ਼ਿਲੇ ’ਚ 63 ਕੋਰੋਨਾ ਦੇ ਨਵੇਂ ਪਾਜ਼ੇਟਿਵ ਕੇਸ ਆਏ ਜਿਸ ਨਾਲ ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 398 ਹੋ ਗਈ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ’ਚ ਹੁਣ ਤੱਕ 41007 ਸੈਂਪਲ ਲਏ ਗਏ ਹਨ ਜਿਨ੍ਹਾਂ ’ਚ 39264 ਦੀ ਰਿਪੋਰਟ ਨੈਗੇਟਿਵ ਅਤੇ 720 ਦੀ ਪੈਡਿੰਗ ਹੈ। ਹੁਣ ਤੱਕ ਜ਼ਿਲੇ ’ਚ 1391 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਜਦਕਿ 948 ਠੀਕ ਹੋਏ ਹਨ।

ਇਕ 70 ਸਾਲਾ ਔਰਤ ਮਕਡ਼ੌਨਾ ਕਲਾਂ ਨਿਵਾਸੀ ਜੋ ਕਿ ਕੋਰੋਨਾ ਅਤੇ ਹੋਰ ਬੀਮਾਰੀਆਂ ਤੋਂ ਵੀ ਪੀਡ਼ਤ ਸੀ ਦੀ ਮੌਤ ਹੋਈ ਹੈ ਜਿਸ ਨਾਲ ਜ਼ਿਲੇ ’ਚ ਹੁਣ ਤੱਕ ਕੋਰੋਨਾ ਸੰਕਰਮਿਤ ਹੋਈਆਂ ਮੌਤਾਂ ਦਾ ਅੰਕਡ਼ਾ 45 ਹੋ ਗਿਆ। ਇਸ ਤੋਂ ਇਲਾਵਾ ਕੋਰੋਨਾ ਤੋਂ ਠੀਕ ਹੋਣ ਵਾਲੇ 21 ਲੋਕਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਦਕਿ ਸਿਹਤ ਵਿਭਾਗ ਵਲੋਂ ਅੱਜ 650 ਸੈਂਪਲ ਵੀ ਲਏ ਗਏ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕੋਰੋਨਾ ਦੇ ਨਵੇਂ ਆਏ ਕੇਸਾਂ ’ਚ ਰੂਪਨਗਰ ਤੋਂ 15, ਨੰਗਲ ਤੋਂ 23, ਸ੍ਰੀ ਅਨੰਦਪੁਰ ਸਾਹਿਬ ਤੋਂ 14, ਸ੍ਰੀ ਚਮਕੌਰ ਸਾਹਿਬ ਤੋਂ 4, ਮੋਰਿੰਡਾ ਤੋਂ 1, ਭਰਤਗਡ਼੍ਹ ਤੋ 6 ਕੇਸ ਸ਼ਾਮਲ ਹਨ।

Bharat Thapa

This news is Content Editor Bharat Thapa