ਸਕੂਲ ਬੱਸ ਦਾ ਡਰਾਈਵਰ ਕਰਦਾ ਰਿਹਾ 14 ਸਾਲਾ ਵਿਦਿਆਰਥਣ ਨਾਲ ਰੇਪ

07/17/2018 12:55:50 AM

ਘਨੌਲੀ, (ਸ਼ਰਮਾ)- ਘਨੌਲੀ ਪੁਲਸ ਵੱਲੋਂ ਜਬਰ-ਜ਼ਨਾਹ ਦੇ ਦੋਸ਼ ’ਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। 
ਪੁਲਸ ਚੌਕੀ ਘਨੌਲੀ ਵਿਖੇ ਪੀਡ਼ਤਾ ਦੀ ਰਿਸ਼ਤੇਦਾਰ ਨੇ ਬਿਆਨ ਦਿੱਤੇ ਕਿ ੳੁਸ ਦੀ 14 ਸਾਲਾ ਨਾਬਾਲਗ ਭਾਣਜੀ 14 ਜੁਲਾਈ ਨੂੰ ਰਾਤ ਕਰੀਬ 9 ਵਜੇ ਘਰੋਂ ਬਾਹਰ ਚਲੀ ਗਈ, ਜਿਸ ਦੀ ਸਾਰੀ ਰਾਤ ਭਾਲ ਕੀਤੀ ਪਰ  ਉਹ ਨਹੀਂ ਮਿਲੀ। 15 ਜੁਲਾਈ ਨੂੰ ਉਸ ਦੀ ਭਾਣਜੀ ਰੇਲਵੇ ਸਟੇਸ਼ਨ ਘਨੌਲੀ ਤੋਂ ਮਿਲੀ।  ਜਦੋਂ ਉਨ੍ਹਾਂ ਭਾਣਜੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਿਸ ਸਕੂਲ ਵਿਚ ਉਹ ਪਡ਼੍ਹਦੀ ਹੈ ਉਸੇ ਸਕੂਲ ਦੇ ਬੱਸ ਡਰਾਈਵਰ ਨੇ ਉਸ ਨੂੰ ਰਾਤ ਨੂੰ ਫੋਨ ਕਰ ਕੇ ਪਾਣੀ ਵਾਲੀ ਟੈਂਕੀ ਕੋਲ  ਬੁਲਾਇਆ। ਜਦੋਂ  ਉਹ ਉਥੇ  ਗਈ ਤਾਂ ਉਹ ਨੂੰ ਉਸ ਨੂੰ ਅਗਵਾ ਕਰ ਕੇ  ਰੂਪਨਗਰ ਲੈ ਗਿਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ। 
ਪੁਲਸ ਚੌਕੀ ਘਨੌਲੀ ਦੇ ਇੰਚਾਰਜ ਏ.ਐੱਸ.ਆਈ. ਜਸਮੇਰ ਸਿੰਘ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦੇ ਕਿਹਾ ਕਿ ਪੁਲਸ ਵੱਲੋਂ ਉਕਤ ਮਾਮਲੇ ਵਿਚ ਪਰਮਜੀਤ ਸਿੰਘ  ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।