ਰੂਪਨਗਰ ਦੇ ਪਿੰਡ ਸਿਰਸਾ ''ਚ ਚੀਤੇ ਦੇ ਆਉਣ ਨਾਲ ਦਹਿਸ਼ਤ

11/16/2019 7:17:30 PM

ਰੂਪਨਗਰ,(ਸੱਜਣ):ਜ਼ਿਲਾ ਰੂਪਨਗਰ ਦੇ ਪਿੰਡ ਸਿਰਸਾ ਨੰਗਲ 'ਚ ਅੱਜ ਚੀਤੇ ਦੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਨੂੰ ਫੜ੍ਹਨ ਲਈ ਮੌਕੇ 'ਤੇ ਫਾਰੇਸਟ ਡਿਪਾਰਟਮੈਂਟ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਚੀਤੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਜੰਗਲਾਂ ਨੂੰ ਕੱਟਣ ਦੇ ਕਾਰਨ ਜੰਗਲਾਂ 'ਚ ਰਹਿੰਦੇ ਖੂੰਖਾਰ ਜਾਨਵਰ ਲਗਾਤਾਰ ਮੈਦਾਨੀ ਇਲਾਕਿਆਂ ਦਾ ਰੁਖ ਕਰ ਰਹੇ ਹਨ। ਜਿਸ ਨਾਲ ਆਮ ਲੋਕਾਂ ਦੀ ਜਾਨਮਾਲ ਨੂੰ ਖਤਰਾ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲਗਾਤਾਰ ਕੱਟੇ ਜਾ ਰਹੇ ਜੰਗਲਾ ਦੀ ਸੁਰੱਖਿਆ ਕੀਤੀ ਜਾਵੇ ਤਾਂ ਜੋ ਜਾਨਵਰਾਂ ਨੂੰ ਰਹਿਣ ਲਾਇਕ ਜਗ੍ਹਾ ਮਿਲ ਸਕੇ।