ਰੂਪਨਗਰ ''ਚ ਦੁਕਾਨਦਾਰਾਂ ਨੇ ਕੀਤੇ ਨਾਜਾਇਜ਼ ਕਬਜ਼ੇ, ਜਨਤਾ ਝੱਲ ਰਹੀ ਹੈ ਮੌਸਮ ਦੀ ਮਾਰ

01/20/2020 4:24:49 PM

ਰੂਪਨਗਰ ( ਸੱਜਨ ਸੈਣੀ ) - ਦੇਸ਼ ਦੀ ਜਨਤਾ ਦੀਆਂ ਸਹੂਲਤਾਂ ਲਈ ਕਾਨੂੰਨ ਤਾਂ ਬੜੇ ਬਣਾਏ ਗਏ ਹਨ ਪਰ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਵਾਲੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰਕੇ ਬਹਤ ਸਾਰੇ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਸਹੂਲਤਾਂ ਦੇ ਤਹਿਤ ਗਾਹਕਾਂ ਜਾਂ ਆਮ ਜਨਤਾ ਲਈ ਮਾਰਕਿਟ ’ਚ ਬਣਾਈਆਂ ਦੁਕਾਨਾਂ ਆਦਿ ਅੱਗੇ ਕਾਨੂੰਨ ਅਨੁਸਾਰ ਬਰਾਡੇ ਬਣਾ ਕੇ ਛੱਡੇ ਗਏ ਹਨ। ਇਹ ਬਰਾਡੇ ਇਸ ਲਈ ਛੱਡੇ ਗਏ ਹਨ ਤਾਂ ਕਿ ਬਰਸਾਤ, ਗਰਮੀ ਆਦਿ ਦੇ ਮੌਸਮ ’ਚ ਲੋਕਾਂ ਨੂੰ ਇਕ ਤੋਂ ਦੂਜੀ ਦੁਕਾਨ ਤੱਕ ਪਹੁੰਚਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ, ਗੁਰੂ ਨਾਨਕ ਮਾਰਕੀਟ, ਕਲੀਆਣ ਸਨੀਮਾ ਮਾਰਕੀਟ, ਭਾਈ ਲਾਲੋ ਮਾਰਕੀਟ ਆਦਿ ਸਥਾਨਾਂ ’ਤੇ ਸਥਿਤ ਦੁਕਾਨਾਂ ਅਤੇ ਸ਼ੋ-ਰੂਮਾਂ ਦੇ ਅੱਗੇ ਦੁਕਾਨਦਾਰਾਂ ਵਲੋਂ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਉਕਤ ਸਥਾਨਾਂ ’ਤੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕਰਕੇ ਖਾਣ ਪੀਣ ਦੇ ਕਾਊਟਰ, ਦੁਕਾਨਾਂ ਦਾ ਸਾਮਾਨ ਆਦਿ  ਰੱਖਿਆ ਹੋਇਆ ਹੈ, ਜਿਸ ਕਰਕੇ ਬਰਸਾਤ ਤੇ ਗਰਮੀ ਦੇ ਮੌਸਮ ’ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜੈਲ ਸਿੰਘ ਅਗਰ ਅਤੇ ਬੇਲਾ ਚੌਕ ਦੇ ਸ਼ੋ-ਰੂਮਾ ਅਤੇ ਬੁਥਾਂ ਵਾਲੇ ਦੁਕਾਨਦਾਰਾਂ ਨੇ ਤਾਂ ਅੱਤ ਚੁੱਕੀ ਹੋਈ ਹੈ। ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਤੇ ਚੁਕਵਾਉਣ ਵਾਲੇ ਨਗਰ ਸੁਧਾਰ ਟਰੱਸਟ ਅਤੇ ਨਗਰ ਕੌਂਸਲ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਹੋਏ ਹਨ। ਉਕਤ ਅਧਿਕਾਰੀ ਲੱਖਾਂ ਰੁਪਏ ਦੀ ਤਨਖਾਹ ਲੈ ਕੇ ਡਿਊਟੀ ਕਰਨ ਦੀ ਥਾਂ ਦਫਤਰਾਂ ’ਚ ਹੀਟਰ ਅਤੇ ਏ.ਸੀ. ਦਾ ਅਨੰਦ ਲੈ ਰਹੇ ਹਨ। ਉਕਤ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਹੋਏ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਵਾ ਦੇਣ।  

rajwinder kaur

This news is Content Editor rajwinder kaur