ਜਲੰਧਰ ਦੀਆਂ 2 ਕੁੜੀਆਂ ਦੇ ਵਿਆਹ ਦਾ ਪੂਰੇ ਪੰਜਾਬ 'ਚ ਪੈ ਗਿਆ ਰੌਲਾ, ਗੁਰਦੁਆਰੇ ਦੇ ਪਾਠੀ ਨੇ ਆਖੀ ਇਹ ਗੱਲ

10/27/2023 2:19:13 PM

ਚੰਡੀਗੜ੍ਹ (ਹਾਂਡਾ) : ਹਾਈਕੋਰਟ ਦੇ ਇਕ ਹੁਕਮ 'ਚ ਹੋਈ ਗਲਤੀ ਕਾਰਨ ਪੰਜਾਬ 'ਚ ਹੜਕੰਪ ਮਚ ਗਿਆ ਹੈ। ਜਲੰਧਰ ਦੇ ਇਕ ਪ੍ਰੇਮੀ ਜੋੜੇ ਨੇ ਖਰੜ ਦੇ ਗੁਰਦੁਆਰੇ 'ਚ ਵਿਆਹ ਕਰਵਾ ਕੇ ਸੁਰੱਖਿਆ ਦੀ ਮੰਗ ਸਬੰਧੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਜਲੰਧਰ ਦੇ ਐੱਸ. ਐੱਸ. ਪੀ. ਨੂੰ ਦੋਹਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਆਜ਼ਾਦੀ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਸੀ। ਦਰਅਸਲ ਪਟੀਸ਼ਨਕਰਤਾ ਪ੍ਰੇਮੀ ਜੋੜਾ ਸੀ, ਜਿਸ 'ਚ ਕੁੜੀ ਦਾ ਨਾਂ ਰਣਜੀਤ ਕੌਰ ਅਤੇ ਮੁੰਡੇ ਦਾ ਨਾਂ ਮਨਦੀਪ ਕੁਮਾਰ ਸੀ ਪਰ ਹਾਈਕੋਰਟ ਵਲੋਂ ਜਾਰੀ ਹੁਕਮਾਂ 'ਚ ਗਲਤੀ ਨਾਲ ਮੁੰਡੇ ਦਾ ਨਾਂ ਮਨਦੀਪ ਕੌਰ ਲਿਖ ਦਿੱਤਾ ਗਿਆ। ਵੀਰਵਾਰ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਗੱਲ ਦੀ ਚਰਚਾ ਛਿੜ ਗਈ ਕਿ ਕਿਸ ਤਰ੍ਹਾਂ ਇਕ ਗੁਰਦੁਆਰੇ 'ਚ 2 ਕੁੜੀਆਂ ਦਾ ਵਿਆਹ ਹੋ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਜਾਨ ਲੈਣ ਲੱਗੀ ਇਹ ਬੀਮਾਰੀ, ਹਰ ਪਾਸੇ ਮਚੀ ਹਾਹਾਕਾਰ   
ਆਨੰਦ ਕਾਰਜ ਕਰਵਾਉਣ ਵਾਲੇ ਪਾਠੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਗਈ, ਜਿਸ ਨੂੰ ਸਮਾਜਿਕ ਪਰੇਸ਼ਾਨੀ ਦਾ ਸ਼ਿਕਾਰ ਹੋਣਾ ਪਿਆ। ਪਟੀਸ਼ਨਰ ਦੇ ਵਕੀਲ ਸੰਜੀਵ ਕੁਮਾਰ ਵਿਰਕ ਨੇ ਕਿਹਾ ਕਿ ਉਹ ਇਸ ਕਲੈਰੀਕਲ ਗਲਤੀ ਨੂੰ ਠੀਕ ਕਰਵਾਉਣ ਲਈ ਹਾਈਕੋਰਟ 'ਚ ਅਰਜ਼ੀ ਦਾਇਰ ਕਰਨਗੇ। ਉਨ੍ਹਾਂ ਅਨੁਸਾਰ ਜੋੜੇ ਦਾ ਵਿਆਹ ਖਰੜ ਦੇ ਗੁਰਦੁਆਰਾ ਸਾਹਿਬ 'ਚ ਹੋਇਆ ਸੀ ਅਤੇ ਕੁੜੀ-ਮੁੰਡੇ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਗੁਰਦੁਆਰੇ ਦੇ ਰਿਕਾਰਡ 'ਚ ਦਿੱਤੇ ਗਏ ਸਨ। ਵਿਰਕ ਨੇ ਦੱਸਿਆ ਕਿ ਪ੍ਰੇਮੀ ਜੋੜਾ ਆਪਣੀ ਸੁਰੱਖਿਆ ਪਟੀਸ਼ਨ ’ਤੇ ਸੁਣਵਾਈ ਦੌਰਾਨ ਹਾਈਕੋਰਟ 'ਚ ਮੌਜੂਦ ਸੀ ਪਰ ਅਦਾਲਤ ਦੇ ਕਮਰੇ ਤੋਂ ਬਾਹਰ ਸੀ।

ਇਹ ਵੀ ਪੜ੍ਹੋ : ਕੈਨੇਡਾ ਪੁੱਜੀ ਨੂੰਹ ਨੇ ਸਹੁਰਿਆਂ ਨੂੰ ਦਿਨੇ ਦਿਖਾਏ ਤਾਰੇ, ਏਅਰਪੋਰਟ 'ਤੇ ਪਤਨੀ ਦਾ ਸੱਚ ਅੱਖੀਂ ਦੇਖ ਉੱਡੇ ਹੋਸ਼   
ਕੁੜੀ-ਮੁੰਡੇ ਦਾ ਵਿਆਹ ਕਰਵਾਇਆ ਸੀ, ਆਧਾਰ ਕਾਰਡ ਵੀ ਰਿਕਾਰਡ ’ਚ ਹੈ : ਪਾਠੀ
ਪਾਠੀ ਨੇ ਦੱਸਿਆ ਕਿ ਉਸ ਨੇ ਇਕ ਮੁੰਡੇ ਅਤੇ ਕੁੜੀ ਦਾ ਵਿਆਹ ਕਰਵਾਇਆ ਸੀ, ਜੋ ਬਾਲਗ ਸਨ। ਉਨ੍ਹਾਂ ਦਾ ਆਧਾਰ ਕਾਰਡ ਵੀ ਰਿਕਾਰਡ 'ਚ ਹੈ। ਇਹ ਗੱਲ ਫੈਲ ਗਈ ਕਿ ਵਿਆਹ ਤੋਂ ਬਾਅਦ ਕੁੜੀਆਂ ਕਾਗਜ਼ਾਂ ਨਾਲ ਛੇੜਛਾੜ ਕਰ ਕੇ ਸੁਰੱਖਿਆ ਦੀ ਮੰਗ ਕਰਨ ਲਈ ਹਾਈਕੋਰਟ ਗਈਆਂ ਸਨ। ਇੰਟੈਲੀਜੈਂਸ ਵੀ ਸਰਗਰਮ ਹੋ ਗਈ ਅਤੇ ਇਧਰੋਂ-ਉਧਰੋਂ ਪੁੱਛਗਿੱਛ ਸ਼ੁਰੂ ਹੋ ਗਈ। ਪਟੀਸ਼ਨਰ ਦੇ ਵਕੀਲ ਨੂੰ ਇਹ ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਪਤਾ ਲੱਗਾ। ਉਨ੍ਹਾਂ ਵੀਰਵਾਰ ਜਾਰੀ ਹੁਕਮਾਂ ਨੂੰ ਪੜ੍ਹਿਆ ਤਾਂ ਨਾਂ 'ਚ ਗਲਤੀ ਸੀ, ਜਿਸ ਕਾਰਨ ਮਾਮਲਾ ਗੰਭੀਰ ਹੋ ਗਿਆ ਹੈ।
ਜਾਨ ਦਾ ਖ਼ਤਰਾ ਦੱਸਿਆ
ਪਟੀਸ਼ਨ ਦਾਇਰ ਕਰਦਿਆਂ 25 ਸਾਲਾ ਕੁੜੀ ਅਤੇ 29 ਸਾਲਾ ਪ੍ਰੇਮੀ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ 18 ਅਕਤੂਬਰ ਨੂੰ ਖਰੜ ਦੇ ਗੁਰਦੁਆਰੇ 'ਚ ਉਨ੍ਹਾਂ ਦਾ ਵਿਆਹ ਹੋਇਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਖੁਸ਼ ਨਹੀਂ ਹਨ ਅਤੇ ਪਟੀਸ਼ਨਕਰਤਾਵਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਜਲੰਧਰ ਦੇ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਵੀ ਦਿੱਤਾ ਸੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਲਈ ਉਨ੍ਹਾਂ ਨੇ ਹਾਈਕੋਰਟ ਦੀ ਸ਼ਰਨ ਲਈ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਜਲੰਧਰ ਦੇ ਐੱਸ. ਐੱਸ. ਪੀ. ਨੂੰ ਇਸ ਮਾਮਲੇ 'ਚ ਪਟੀਸ਼ਨਕਰਤਾ ਦੇ ਮੰਗ-ਪੱਤਰ ’ਤੇ ਵਿਚਾਰ ਕਰ ਕੇ ਢੁੱਕਵਾਂ ਫ਼ੈਸਲਾ ਲੈਣ ਦੇ ਹੁਕਮ ਦਿੱਤੇ ਸਨ। ਜੋੜੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਹੁਕਮ ਦਿੱਤਾ। ਹਾਈਕੋਰਟ ਨੇ ਹੁਕਮਾਂ 'ਚ ਸਪੱਸ਼ਟ ਕੀਤਾ ਸੀ ਕਿ ਜੇਕਰ ਪਟੀਸ਼ਨਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਇਹ ਹੁਕਮ ਉਸ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 

 

Babita

This news is Content Editor Babita