ਸ਼ੋਭਾ ਯਾਤਰਾ ਲਈ ਟ੍ਰੈਫਿਕ ਪੁਲਸ ਵਲੋਂ ਰੂਟ ਪਲਾਨ ਜਾਰੀ

01/29/2018 7:07:22 AM

ਜਲੰਧਰ, (ਪ੍ਰੀਤ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਆਯੋਜਿਤ ਸ਼ੋਭਾ ਯਾਤਰਾ ਤੇ ਮੇਲੇ ਦੌਰਾਨ ਸੋਮਵਾਰ ਰਾਤ ਤੋਂ ਹੀ ਗੁਰੂ ਰਵਿਦਾਸ ਚੌਕ ਤੋਂ ਵਡਾਲਾ ਚੌਕ ਵੱਲ ਹੈਵੀ ਵ੍ਹੀਕਲਾਂ ਦੇ ਦਾਖਲ ਹੋਣ 'ਤੇ ਰੋਕ ਲਾ ਦਿੱਤੀ ਗਈ ਹੈ। ਜਲੰਧਰ ਤੋਂ ਨਕੋਦਰ ਆਉਣ ਜਾਣ ਵਾਲੇ ਵਾਹਨਾਂ ਲਈ ਤਾਜਪੁਰ ਤੋਂ ਸਿਟੀ ਇੰਸਟੀਚਿਊਟ ਵਲੋਂ ਅਰਬਨ ਅਸਟੇਟ ਫੇਸ-2 ਅਤੇ ਕੂਲ ਰੋਡ ਦਾ ਰਸਤਾ ਆਵਾਜਾਈ ਲਈ ਖੁੱਲ੍ਹਾ ਰਹੇਗਾ। ਟ੍ਰੈਫਿਕ ਪੁਲਸ ਵਲੋਂ ਰੂਟ ਪਲਾਨ ਕਰਦੇ ਹੋਏ ਦੱਸਿਆ ਕਿ 30 ਜਨਵਰੀ ਨੂੰ ਆਯੋਜਿਤ ਹੋਣ ਵਾਲੀ ਸ਼ੋਭਾ ਯਾਤਰਾ ਬੂਟਾ ਮੰਡੀ ਧਾਮ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਡਾਕਟਰ ਅੰਬੇਡਕਰ ਚੌਕ, ਜੋਤੀ ਚੌਕ, ਪੀ. ਐੱਨ. ਬੀ. ਚੌਕ, ਮਿਲਾਪ ਚੌਕ, ਸ਼ਹੀਦ ਭਗਤ ਸਿੰਘ ਚੌਕ, ਅੱਡਾ ਟਾਂਡਾ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ ਤੋਂ ਜੇਲ ਰੋਡ, ਜੋਤੀ ਚੌਕ ਤੋਂ ਵਾਪਸ ਬੂਟਾ ਮੰਡੀ ਧਾਮ ਸਾਹਿਬ ਵਿਚ ਸੰਪੰਨ ਹੋਵੇਗੀ। 30 ਜਨਵਰੀ ਨੂੰ ਕਪੂਰਥਲਾ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ, ਮਕਸੂਦਾਂ ਤੋਂ ਹੁੰਦੇ ਹੋਏ ਬਾਈਪਾਸ ਰਾਹੀਂ ਪੀ. ਏ. ਪੀ. ਚੌਕ ਵਲੋਂ ਸ਼ਹਿਰ ਵਿਚ ਆਉਣ-ਜਾਣ ਕਰੇਗੀ।