ਨਸ਼ਾ ਛੁਡਾਉਣ ਦੇ ਨਾਂ 'ਤੇ ਨੌਜਵਾਨਾਂ 'ਤੇ ਹੁੰਦਾ ਸੀ ਤਸ਼ੱਦਦ (ਵੀਡੀਓ)

10/17/2018 6:58:00 PM

ਚਮਕੌਰ ਸਾਹਿਬ (ਸੱਜਣ ਸੈਣੀ) - ਚਮਕੌਰ ਸਾਹਿਬ ਦੇ ਪਿੰਡ ਜੰਡ ਸਾਹਿਬ 'ਚ ਚਲ ਰਹੀ ਸਿੱਖ ਅਕੈਡਮੀ ਦਾ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਨੇ ਪਰਦਾਫਾਸ਼ ਕਰ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਅਕੈਡਮੀ 'ਚ ਕਰੀਬ 200 ਨੌਜਵਾਨਾਂ 'ਤੇ ਨਸ਼ਾ ਛੁਡਵਾਉਣ ਦੇ ਬਹਾਨੇ ਤਸ਼ੱਦਦ ਢਾਹੀ ਜਾ ਰਹੀ ਸੀ। ਨੌਜਵਾਨਾਂ ਦੇ ਮਾਪਿਆਂ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਦੇਖਿਆ ਗਿਆ ਤਾਂ ਅਕੈਡਮੀ 'ਚ ਕਈ ਨੌਜਵਾਨ ਬੰਦ ਸਨ, ਜਿੰਨ੍ਹਾ ਨੇ ਖੁਲਾਸਾ ਕੀਤਾ ਕਿ ਅਕੈਡਮੀ ਦੇ ਮਾਲਕ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਤੇ ਮਾਰਿਆ ਕੱਟਿਆ ਜਾਂਦਾ ਸੀ। ਨੌਜਵਾਨਾਂ ਨੇ ਦੱਸਿਆ ਕਿ ਨਸ਼ਾ ਛੁਡਵਾਉਣ ਦੇ ਨਾਮ 'ਤੇ ਉਨ੍ਹਾਂ ਦੇ ਮਾਪਿਆ ਤੋਂ ਹਜ਼ਾਰਾਂ ਰੁਪਏ ਇਕੱਠੇ ਕੀਤੇ ਜਾਂਦੇ ਸਨ।  

ਉਧਰ ਅਕੈਡਮੀ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਕੈਡਮੀ ਨਸ਼ਾ ਛੁਡਵਾਉਣ ਲਈ ਨਹੀਂ ਬਲਕਿ ਨੌਜਵਾਨਾਂ ਨੂੰ ਸਿੱਖੀ ਤੇ ਗੁਰਮਤਿ ਦਾ ਗਿਆਨ ਦੇਣ ਲਈ ਚਲਾਈ ਜਾ ਰਹੀ ਹੈ। ਨੌਜਵਾਨਾਂ ਦੇ ਪਰਿਵਾਰ ਵਾਲਿਆ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।