ਰੂਪਨਗਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਥਰੂਮਾਂ 'ਚ ਸਫਾਈ ਵਿਵਸਥਾ ਬਦਤਰ

03/28/2018 1:04:53 PM

ਰੂਪਨਗਰ (ਵਿਜੇ)— ਰੂਪਨਗਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਾਥਰੂਮ ਦੀ ਹਾਲਤ ਖਸਤਾ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਵਿਅਕਤੀਆਂ ਨੂੰ ਇੱਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਦੌਰਾ ਕੀਤਾ ਗਿਆ ਤਾਂ ਇਥੇ ਸਥਿਤ ਬਾਥਰੂਮ 'ਚ ਪਖਾਨੇ ਵਾਲੀ ਸੀਟ ਟੁੱਟੀ ਪਈ ਸੀ। ਜਦੋਂ ਕਿ ਇੱਥੇ ਬਾਥਰੂਮ 'ਚ ਬਾਲਟੀ ਭਰ ਜਾਣ ਦੇ ਬਾਵਜੂਦ ਵੀ ਟੂਟੀ ਚੱਲ ਰਹੀ ਸੀ। ਇਸ ਤੋਂ ਇਲਾਵਾ ਬਾਥਰੂਮ 'ਚ ਗੰਦਗੀ ਦਾ ਆਲਮ ਸੀ। ਲੋਕਾਂ ਦਾ ਕਹਿਣਾ ਸੀ ਕਿ ਇਥੇ ਬਦਬੂ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰੂਪਨਗਰ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਜ਼ਿਲਾ ਹੈੱਡਕੁਆਰਟਰ ਹੋਣ ਦੇ ਕਾਰਨ ਮਹੱਤਵਪੂਰਨ ਹੈ ਇਸ ਲਈ ਹਸਪਤਾਲ ਪ੍ਰਬੰਧਕਾਂ ਨੂੰ ਇਥੇ ਸਾਫ-ਸਫਾਈ ਅਤੇ ਸੁਵਿਧਾਵਾਂ ਨੂੰ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।