ਸੰਗਤਾਂ ਦੇ ਸਹਿਯੋਗ ਨਾਲ ਆਸ਼ਰਮ ਦਾ ਨਿਰਮਾਣ ਕਾਰਜ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ : ਸਵਾਮੀ ਦਰਸ਼ਨ ਦਾਸ

04/22/2019 4:47:02 AM

ਰੋਪੜ (ਕਟਾਰੀਆ/ਕਿਰਨ)-ਸ਼੍ਰੀ-ਸ਼੍ਰੀ 1008 ਬ੍ਰਹਮਸਾਗਰ ਮਹਾਰਾਜ ਭੂਰੀਵਾਲਿਆਂ ਦੇ ਜਨਮ ਅਸਥਾਨ ਵਿਖੇ ਪਰਮ ਸੰਤ ਸਵਾਮੀ ਦਰਸ਼ਨ ਦਾਸ ਮਹਾਰਾਜ ਭੂਰੀਵਾਲਿਆਂ ਦੀ ਦੇਖ-ਰੇਖ ’ਚ ਭੂਰੀਵਾਲਿਆਂ ਦੇ ਜਨਮ ਅਸਥਾਨ ਰਾਮਪੁਰ ਧਾਮ ਦਾ ਨਿਰਮਾਣ ਕੰਮ ਪੂਰੇ ਜ਼ੋਰਾਂ ’ਤੇ ਚਲ ਰਿਹਾ ਹੈ। ਸੰਚਾਲਕ ਸਵਾਮੀ ਦਰਸ਼ਨ ਦਾਸ ਜੀ ਨੇ ਕਿਹਾ ਕਿ ਮਹਾਰਾਜ ਜੀ ਦੀ ਕਿਰਪਾ ਨਾਲ ਤੇ ਸੰਗਤਾਂ ਦੀ ਅਤੁੱਟ ਸ਼ਰਧਾ ਅਤੇ ਗਿਣਤੀ ਨੂੰ ਦੇਖਦੇ ਹੋਏ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਆਸ਼ਰਮ ਦੇ ਆਲੇ-ਦੁਆਲੇ ਦੀ ਜਗ੍ਹਾ ਹੋਰ ਖੁੱਲੀ ਕੀਤੀ ਗਈ ਹੈ ਜਿਸ ਨਾਲ ਭੂਰੀਵਾਲਿਆਂ ਦੇ ਜਨਮ ਅਸਥਾਨ ਤੇ ਮੰਦਰ ਦੀ ਪਰਿਕਰਮਾ ਕਰਨ ’ਚ ਮੁਸ਼ਕਿਲ ਨਾ ਆ ਸਕੇ। ਸੰਗਤਾਂ ਦੇ ਸਹਿਯੋਗ ਤੇ ਦਾਨੀਆਂ ਵਲੋਂ ਖੁੱਲ ਕੇ ਦਾਨ ਕਰਕੇ ਆਸ਼ਰਮ ਦੀ ਸੇਵਾ ਚਲ ਰਹੀ ਹੈ।