ਅੰਗਹੀਣ ਭਲਾਈ ਕੈਂਪ ਸਬੰਧੀ ਮੀਟਿੰਗ

04/21/2019 5:08:18 AM

ਰੋਪੜ (ਸੰਜੀਵ ਭਨੋਟ) - ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਮੁਕੰਦਪੁਰ ਅਤੇ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਵਲੋਂ 27 ਅਪ੍ਰੈਲ ਨੂੰ ਗੁਰਦੁਆਰਾ ਕਲਗੀਧਰ ਮੁਕੰਦਪੁਰ (ਨੇਡ਼ੇ ਬਰਫ ਵਾਲਾ ਕਾਰਖਾਨਾ) ਵਿਖੇ ਲਾਏ ਜਾ ਰਹੇ ਅੰਗਹੀਣ ਭਲਾਈ ਕੈਂਪ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਸ.ਸ਼ਿਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧਕ ਦੇਸ ਰਾਜ ਬੰਗਾ ਨੇ ਦੱਸਿਆ ਕਿ ਕੈਂਪ ’ਚ ਲੋਡ਼ਵੰਦ ਲੋਕਾਂ ਨੂੰ ਬਨਾਵਟੀ ਅੰਗ ਜਿਵੇਂ ਲੱਤਾਂ, ਬਾਹਾਂ, ਹੱਥ, ਕਲੀਪਰ, ਵਿੰਗੇ-ਟੇਡੇ ਪੈਰਾਂ ਵਾਸਤੇ ਬੂਟ,ਉੱਚਾ ਸੁਣਨ ਵਾਲਿਆਂ ਵਾਸਤੇ ਕੰਨਾਂ ਦੀਆਂ ਮਸ਼ੀਨਾਂ ਮੁਫਤ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਨੂੰ ਸਾਰੇ ਲੋਡ਼ਵੰਦਾਂ ਦੀ ਰਜਿਸਟ੍ਰੇਸ਼ਨ ਅਤੇ ਅੰਗਾਂ ਦੀ ਮਿਣਤੀ ਹੋਵੇਗੀ ਅਤੇ ਇਸੇ ਦਿਨ ਦੱਸੀ ਗਈ ਅਗਲੀ ਮਿਤੀ ’ਤੇ ਅੰਗਾਂ ਦੀ ਫਿਟਿੰਗ ਹੋਵੇਗੀ। ਇਸ ਮੌਕੇ ਮਹਿੰਦਰ ਸਿੰਘ ਰਾਣਾ, ਡਾ.ਬਖਸੀਸ ਸਿੰਘ, ਬੂਟਾ ਸਿੰਘ ਸ਼ੇਰਗਿੱਲ, ਮੋਹਣ ਬੀਕਾ, ਦੇਸ ਰਾਜ, ਪਵਨ ਕੁਮਾਰ,ਰਾਕੇਸ਼ ਕੁਮਾਰ ਭਾਟੀਆ,ਬਲਵੀਰ ਸਿੰਘ ,ਗੁਰਪ੍ਰੀਤ ਸਿੰਘ ,ਠੇਕੇਦਾਰ ਬੂਟਾ ਸਿੰਘ,ਜਸਪਾਲ ਸਿੰਘ ਗੋਗਾ,ਹਰਪਾਲ ਸਿੰਘ ਸ਼ੇਰਗਿੱਲ,ਕਿਸ਼ਨ ਸਿੰਘ ਰਾਣਾ,ਕੁਲਦੀਪ ਸਿੰਘ ਬੰਗਾ ਅਤੇ ਹੋਰ ਅਹੱੁਦੇਦਾਰ ਹਾਜ਼ਰ ਹੋਏ।

Related News