ਅੱਜ ਮੇਰੇ ਰਾਮ ਨੇ ਆਉਣਾ ’ਤੇ ਝੂਮੇ ਭਗਤ

04/15/2019 4:30:26 AM

ਰੋਪੜ (ਚਮਨ ਲਾਲ/ਰਾਕੇਸ਼)- ਸੀਤਲਾ ਮੰਦਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਬਰਾਂ ਵਲੋਂ ਆਪਣੇ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੋਡ਼ਾ ਦੀ ਯੋਗ ਅਗਵਾਈ ’ਚ ਰਾਮਨੌਮੀ ਦੇ ਦਿਨ ਨੂੰ ਹੋਰ ਦਿਲਕਸ਼ ਬਣਾਉਣ ਲਈ ਸਥਾਨਕ ਸੀਤਲਾ ਮੰਦਰ ਪਰਿਸਰ ਵਿਚ ਜਿਥੇ ਕੱਲ ਤੋਂ ਰੱਖੇ ਗਏ 11 ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ ਉੱਥੇ ਹੀ ਨਵਾਂਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਆਏ ਪੰਡਤ ਮੁਨੀਸ਼ ਸ਼ਰਮਾ ਤੇ ਉਨ੍ਹਾਂ ਦੀ ਸਮੂਹ ਟੀਮ ਵਲੋਂ 11 ਹਵਨ ਯੱਗ ਕਾਰਵਾਏ ਗਏ। ਇਸ ਦੌਰਾਨ ਬੀਨੇਵਾਲ ਤੋਂ ਪੁਹੰਚੇ ਮਹੰਤ ਸੀ. ਆਰ. ਮੇਹਰ ਤੇ ਉਨ੍ਹਾਂ ਦੇ ਸਾਥੀਆਂ ਵੱਲੋ ਜਿਥੇ ਰਾਮਾਇਣ ਜੀ ਦੇ ਪਾਠਾਂ ਤੋ ਬਾਅਦ ਆਰਤੀ ਕੀਤੀ ਗਈ ਉਥੇ ਹੀ ਹਨੂਮਾਨ ਚਾਲੀਸਾ ਵੀ ਪਡ਼੍ਹਿਆ ਗਿਆ। ਉਪੰਰਤ ਉਨ੍ਹਾਂ ਵਲੋਂ ਕੀਤੇ ਸੰਕੀਰਤਨ ਦੌਰਾਨ ਭੇਟਾਂ ਜਿਨ੍ਹਾਂ ’ਚ ਵਿਸ਼ੇਸ਼ ਕਰ ‘ਅੱਜ ਮੇਰੇ ਰਾਮ ਨੇ ਆਉਣਾ’ ਦਾ ਸੰਗਤਾਂ ਨੇ ਆਨੰਦ ਮਾਨਿਆ। ਇਸ ਮੌਕੇ ਬਿਮਲਜੀਤ ਆਨੰਦ, ਰਾਜਿੰਦਰ ਅਗਰਵਾਲ, ਸੁਦੇਸ਼ ਆਨੰਦ, ਰਾਕੇਸ਼ ਆਨੰਦ, ਵਿਜੈ ਗੁਪਤਾ, ਰਾਜੇਸ਼ ਗੁਪਤਾ, ਗੁਲਸ਼ਨ ਬਡ਼ੀਆਲ, ਸ਼ਿਵ ਕੋਡ਼ਾ, ਸੁਰਿੰਦਰ ਸ਼ਰਮਾ, ਪਵਨ ਅਗਰਵਾਲ , ਵਿਨੋਦ ਆਨੰਦ, ਵਿਕਾਸ ਗੌਤਮ, ਪਵਨ ਗੌਤਮ,ਜਨਕ ਗੌਤਮ, ਡਾ. ਬਲਵੀਰ ਸ਼ਰਮਾ , ਦਲਜੀਤ ਅਰੋਡ਼ਾ, ਭਗਵਤੀ ਸ਼ਰਨ ਸੱਦੀ , ਵਿਜੈ ਛਾਬਡ਼ਾ ਐਡਵੋਕੇਟ, ਰਾਜਿੰਦਰ ਕੋਸ਼ਲ, ਸ਼ਾਮ ਸੁੰਦਰ ਸ਼ਰਮਾ, ਪ੍ਰਿੰ. ਤੇਜਿੰਦਰ ਸ਼ਰਮਾ, ਰਾਕੇਸ਼ ਛਿੱਬਾ, ਸ਼ਾਮ ਲਾਲ ਸ਼ਰਮਾ, ਅਸ਼ਵਨੀ ਕੁਮਾਰ, ਨਰੇਸ਼ ਕੁਮਾਰ , ਰਾਮ ਕੁਮਾਰ , ਨਾਥੀ ਰਾਮ , ਸੁਰਿੰਦਰ ਕੁਮਾਰੀ ਟਾਹ, ਅਸ਼ੋਕ ਟਾਹ, ਅਸ਼ੋਕ ਸ਼ਰਮਾ ਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

Related News