ਜ਼ਿਲੇ ’ਚ ਪੁਲਸ ਨੇ ਕੀਤੇ ਸਖਤ ਪ੍ਰਬੰਧ

02/27/2019 3:55:09 AM

ਰੋਪੜ (ਮਨੋਰੰਜਨ)- ਭਾਰਤੀ ਹਵਾਈ ਫੌਜ ਵੱਲੋਂ ਮੰਗਲਵਾਰ ਸਵੇਰੇ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਕੀਤੇ ਹਮਲੇ ਤੋਂ ਬਾਅਦ ਪੁਲਸ ਨੇ ਜ਼ਿਲੇ ਵਿਚ ਸੁਰੱਖਿਆ ਦੇ ਸਖਤ ਬੰਦੋਬਸਤ ਕਰ ਦਿੱਤੇ ਹਨ। ਪੁਲਸ ਦੇ ਨਾਲ-ਨਾਲ ਹੋਰ ਸੁਰੱਖਿਆ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਅੰਦਰਲੇ ਖੇਤਰਾਂ ਵਿਚ ਪੁਲਸ ਪੂਰੀ ਨਾਕਾਬੰਦੀ ਕਰ ਕੇ ਜਾਂਚ ਵਿਚ ਜੁੱਟ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਵੱਲੋਂ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਇਸ ਕਾਰਵਾਈ ਦੇ ਬਾਅਦ ਭਾਰਤੀਆਂ ਵਿਚ ਪੂਰਾ ਜੋਸ਼ ਹੈ। ਲੋਕਾਂ ਨੇ ਇਸ ਘਡ਼ੀ ਵਿਚ ਦੇਸ਼ ਦੀ ਫੌਜ ਦਾ ਮਨੋਬਲ ਵਧਾਉਣ ਦੇ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਹਰ ਭਾਰਤੀ ਨੂੰ ਉਨ੍ਹਾਂ ਨਾਲ ਪੂਰੀ ਤਰ੍ਹਾਂ ਖਡ਼੍ਹੇ ਹੋਣ ਦੀ ਅਪੀਲ ਕੀਤੀ। ਐੱਸ.ਐੱਸ.ਪੀ. ਅਲਕਾ ਮੀਨਾ ਦਾ ਕਹਿਣਾ ਹੈ ਕਿ ਜ਼ਿਲੇ ਵਿਚ ਪੁਲਸ ਪੂਰੀ ਤਰ੍ਹਾਂ ਨਾਲ ਸੁਚੇਤ ਹੈ, ਲੋਕ ਅਫਵਾਹਾਂ ਤੋਂ ਬਚਣ। ਪੁਲਸ ਦੀ ਜ਼ਿਲੇ ਵਿਚ ਗਸ਼ਤ ਵਧਾ ਦਿੱਤੀ ਗਈ ਹੈ। ਸ਼ੱਕੀ ਸਥਾਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਨਤਾ ਵੀ ਇਸ ਸਮੇਂ ਪੁਲਸ ਦਾ ਪੂਰਾ ਸਹਿਯੋਗ ਦੇਵੇ।

Related News