ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਪਾਕਿਸਤਾਨ ਖਿਲਾਫ਼ ਕੀਤੀ ਨਾਅਰੇਬਾਜ਼ੀ

02/19/2019 3:32:32 AM

ਰੋਪੜ (ਤ੍ਰਿਪਾਠੀ, ਮਨੋਰੰਜਨ)- ਪੁਲਵਾਮਾ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ 42 ਸੀ.ਆਰ.ਪੀ.ਐੱਫ. ਜਵਾਨਾਂ ਦੀ ਸ਼ਹਾਦਤ ਤੋਂ ਗੁੱਸੇ ’ਚ ਆਏ ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਅੱਜ ਚੰਡੀਗਡ਼੍ਹ ਚੌਂਕ ’ਚ ਪਾਕਿ ਦਾ ਝੰਡਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾ ਉਨ੍ਹਾਂ ਨੇ ਡੀ.ਸੀ. ਗੇਟ ਚੰਡੀਗਡ਼੍ਹ ਰੋਡ ਤੋਂ ਚੌਂਕ ਤੱਕ ਰੋਸ ਮਾਰਚ ਕੱਢਿਆ। ਐਸੋਸੀਏਸ਼ਨ ਦੇ ਚੇਅਰਮੈਨ ਦਿਲਦਾਰ ਸਿੰਘ ਚਾਹਲ, ਜ਼ਿਲਾ ਪ੍ਰਧਾਨ ਰਾਮਪਾਲ ਅਤੇ ਧਰਮਜੀਤ ਔਡ਼ ਨੇ ਕਿਹਾ ਕਿ ਪਾਕਿ ਦਾ ਗੁਨਗਾਣ ਕਰਨ ਵਾਲੇ ਰਾਸ਼ਟਰ ਵਿਰੋਧੀਆਂ ਨੂੰ ਪਾਕਿ ’ਚ ਭੇਜ ਦੇਣਾ ਚਾਹੀਦਾ ਹੈ। ਇਸ ਮੌਕੇ ਡਾ. ਤੇਜਿੰਦਰ ਸਿੰਘ, ਵਿਸ਼ਾਲ ਕੁਮਾਰ, ਟੇਕ ਚੰਦ, ਅਸ਼ੋਕ ਸ਼ਰਮਾ, ਜਸਪਾਲ ਭੱਦੀ, ਕਸ਼ਮੀਰ ਸਿੰਘ ਢਿੱਲੋਂ, ਕਸ਼ਮੀਰ ਬੰਗਾ, ਵਿਪਨ ਕੁਮਾਰ, ਹਰਜਿੰਦਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।