ਪੰਦਰਵਾੜੇ ਦੌਰਾਨ 14 ਮਰੀਜ਼ਾਂ ਨੂੰ ਮੁਫਤ ਦੰਦਾਂ ਦੇ ਸੈੱਟ ਲਾਏ

02/16/2019 3:28:40 AM

ਰੋਪੜ (ਦਲਜੀਤ)-ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਜਿੱਥੇ ਦੰਦਾਂ ਦੀ ਸਾਂਭ-ਸੰਭਾਲ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ’ਚ ਦੰਦਾਂ ਦੀ ਸਾਂਭ-ਸੰਭਾਲ ਦਾ ਪੰਦਰਵਾਡ਼ਾ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਚੱਲ ਰਹੇ ਪੰਦਰਵਾਡ਼ੇ ਦੀ ਸਮਾਪਤੀ ਦੌਰਾਨ ਸਿਵਲ ਸਰਜਨ ਰੂਪਨਗਰ ਡਾ. ਅਵਤਾਰ ਸਿੰਘ, ਡਾ. ਕਵਿਤਾ ਭਾਟੀਆ ਮੌਜੂਦ ਸਨ । ਇਸ ਦੌਰਾਨ 14 ਮਰੀਜ਼ਾਂ ਦੇ ਦੰਦਾ ਦੇ ਸੈੱਟ ਮੁਫਤ ’ਚ ਤਿਆਰ ਕੀਤੇ ਗਏ ਅਤੇ 51 ਮਰੀਜ਼ਾਂ ਦੇ ਦੰਦ ਭਰੇ ਗਏ, 42 ਮਰੀਜ਼ਾਂ ਦੇ ਦੰਦ ਕੱਢੇ ਗਏ। ਵੱਖ-ਵੱਖ ਲੈਕਚਰ ਅਤੇ ਸੈਮੀਨਾਰ ਕਰਕੇ ਲੋਕਾਂ ’ਚ ਜਾਗਰੂਕਤਾ ਪੈਦਾ ਕੀਤੀ ਗਈ। ਇਸ ਮੌਕੇ ਡਾ. ਆਸ਼ੂਤੋਸ਼ ਸ਼ਰਮਾ ,ਡਾ. ਰਣਬੀਰ ਸਿੰਘ, ਡਾ. ਰਾਜੇਸ਼ ਕੁਮਾਰ, ਡਾ. ਦਿਓਲ, ਡਾ. ਆਨੰਦ ਘਈ, ਰਾਣਾ ਬਖਤਾਵਰ ਆਦਿ ਮੌਜੂਦ ਸਨ ।