ਕਸ਼ਮੀਰੀ ਲੋਕਾਂ ਤੋਂ ਖਾਲੀ ਕਰਵਾਈ ਸਰਾਂ

02/16/2019 3:28:13 AM

ਰੋਪੜ (ਕੈਲਾਸ਼)- ਸ਼ਹੀਦ ਹੋਏ ਭਾਰਤ ਦੇ ਜਵਾਨਾਂ ਦੀ ਖਬਰ ਸੁਣਦੇ ਹੀ ਸ਼ਿਵ ਸੈਨਾ ਬਾਲ ਠਾਕਰੇ ਦੇ ਮੈਂਬਰਾਂ ਦਾ ਗੁੱਸਾ ਫੁੱਟ ਪਿਆ। ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ’ਚ ਕੁਝ ਸ਼ਿਵ ਸੈਨਿਕ ਇਕੱਠੇ ਹੋ ਕੇ ਉਸ ਸਰਾਂ ’ਚ ਪਹੁੰਚੇ ਜਿੱਥੇ ਕੁਝ ਕਸ਼ਮੀਰੀ ਲੋਕ ਠਹਿਰੇ ਸੀ। ਜਦੋਂ ਕਸ਼ਮੀਰੀ ਲੋਕਾਂ ਤੋਂ ਉਨ੍ਹਾਂ ਦੀ ਸ਼ਨਾਖਤ ਦੇ ਬਾਰੇ ’ਚ ਪੁੱਛਗਿੱਛ ਕੀਤੀ। ਸਾਰੇ ਕਸ਼ਮੀਰੀ ਲੋਕਾਂ ਨੂੰ ਸਵੇਰੇ 10 ਵਜੇ ਤੱਕ ਸਰਾਂ ਨੂੰ ਖਾਲੀ ਕਰਨ ਨੂੰ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਸਰਾਂ ਦਾ ਪ੍ਰਬੰਧਕ ਵੀ ਮੁਸਲਿਮ ਸਮੁਦਾਇ ਨਾਲ ਸਬੰਧਤ ਹੈ, ਉਹ ਕਰੀਬ 90 ਫੀਸਦੀ ਮੁਸਲਿਮ ਸਮੁਦਾਇ ਦੇ ਲੋਕਾਂ ਨੂੰ ਬਿਨਾਂ ਸ਼ਨਾਖਤੀ ਪਰੂਫ ਦੇ ਸ਼ੈਲਟਰ ਪ੍ਰਦਾਨ ਕਰਦਾ ਹੈ। ਜੋ ਕਦੇ ਵੀ ਮੰਦਭਾਗੀ ਘਟਨਾ ਦਾ ਕਾਰਨ ਬਣ ਸਕਦਾ ਹੈ। ਇਸ ਕਾਰਵਾਈ ਨੂੰ ਲੈ ਕੇ ਉਨ੍ਹਾਂ ਪ੍ਰਬੰਧਕ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਅਸ਼ਵਨੀ ਸ਼ਰਮਾ ਨਾਲ ਦਿਨੇਸ਼ ਭਨੋਟ, ਕਰਮਜੀਤ ਸਿੰਘ, ਗੁਰਮੀਤ ਸਿੰਘ ਸੇਠੀ ਤੇ ਹੋਰ ਮੌਜੂਦ ਸਨ।