ਅੱਖਾਂ ਤੋਂ ਲਾਚਾਰ ਰੱਬ ਦੇ ਇਸ ਬੰਦੇ ਨੂੰ ਬੇਮੌਸਮੇ ਮੀਂਹ ਨੇ ਮਾਰੀ ਵੱਡੀ ਮਾਰ, ਵੇਖੋ ਕੀ ਬਣ ਗਏ ਹਾਲਾਤ

04/02/2023 9:03:08 PM

ਕਪੂਰਥਲਾ (ਚੰਦਰ ਮੜ੍ਹੀਆ) : ਸੂਬੇ 'ਚ ਬੀਤੇ ਕਈ ਦਿਨਾਂ ਤੋਂ ਪੈ ਰਹੇ ਬੇਮੌਸਮੀ ਮੀਂਹ ਨਾਲ ਜਿੱਥੇ ਕਣਕ ਅਤੇ ਹੋਰ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉੱਥੇ ਹੀ ਇਸ ਮੀਂਹ ਨੇ ਕਈ ਲੋਕਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ ਤੇ ਕੁਝ ਨੂੰ ਤਾਂ ਘਰੋਂ ਬੇਘਰ ਵੀ ਕਰ ਦਿੱਤਾ ਹੈ। ਕਪੂਰਥਲਾ ਦੇ ਪਿੰਡ ਡਡਵਿੰਡੀ ਦੇ ਵਸਨੀਕ ਨੇਤਰਹੀਣ ਅਮਰੀਕ ਸਿੰਘ 'ਤੇ ਬੇਮੌਸਮੀ ਮੀਂਹ ਨੇ ਅਜਿਹਾ ਕਹਿਰ ਢਾਹਿਆ ਕਿ ਉਸ ਦੇ ਮਕਾਨ ਦੀ ਛੱਤ ਡਿੱਗ ਗਈ। ਉਸ ਦਾ ਮਕਾਨ ਪੁਰਾਣਾ ਸ਼ਤੀਰਾਂ ਬਾਲਿਆਂ ਵਾਲਾ ਹੈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਕੁਵੈਤ 'ਚ ਭੇਤਭਰੇ ਹਾਲਾਤ ਵਿਚ ਮੌਤ, ਪਿੰਡ 'ਚ ਫੈਲੀ ਸੋਗ ਦੀ ਲਹਿਰ

ਪਿਛਲੇ ਦਿਨੀਂ ਪਏ ਤੇਜ਼ਧਾਰ ਮੀਂਹ ਵਾਲੀ ਰਾਤ ਨੂੰ ਅਮਰੀਕ ਸਿੰਘ ਦੇ ਕੋਠੇ 'ਤੇ ਚਿੱਕੜ ਹੋ ਗਿਆ ਅਤੇ ਸਾਰਾ ਟੱਬਰ ਉਸੇ ਅੰਦਰ ਹੀ ਸੁੱਤਾ ਹੋਇਆ ਸੀ। ਸਵੇਰੇ ਜਦੋਂ ਸਾਰਾ ਪਰਿਵਾਰ ਉੱਠ ਕੇ ਬਾਹਰ ਆਇਆ ਤਾਂ ਅਚਾਨਕ ਹੀ ਉਨ੍ਹਾਂ ਦੇ ਮਕਾਨ ਦਾ ਸ਼ਤੀਰ ਟੁੱਟ ਗਿਆ ਅਤੇ ਮਕਾਨ ਦੀ ਛੱਤ ਹੇਠਾਂ ਡਿੱਗ ਪਈ। ਗ਼ਨੀਮਤ ਰਹੀ ਕਿ ਪਰਿਵਾਰ ਦਾ ਕੋਈ ਵੀ ਜੀਅ ਉਸ ਸਮੇਂ ਅੰਦਰ ਨਹੀਂ ਸੀ, ਨਹੀਂ ਤਾਂ ਕੋਈ ਅਣਹੋਣੀ ਵਾਪਰ ਸਕਦੀ ਸੀ।

ਇਹ ਵੀ ਪੜ੍ਹੋ : ਸੈਲਫੀ ਲੈਂਦਿਆਂ ਹਾਈ ਵੋਲਟੇਜ ਤਾਰਾਂ ਦੇ ਲਪੇਟ 'ਚ ਆਉਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ

ਜ਼ਿਕਰਯੋਗ ਹੈ ਕਿ ਅਮਰੀਕ ਸਿੰਘ 100 ਫ਼ੀਸਦੀ ਨੇਤਰਹੀਣ ਹੈ, ਜਿਸ ਕਾਰਨ ਕੋਈ ਵੀ ਕੰਮ ਨੂੰ ਕਰਨ ਦੇ ਸਮਰੱਥ ਨਹੀਂ ਤੇ ਨਾ ਹੀ ਉਸ ਦੀ ਪਤਨੀ ਕਮਲਜੀਤ ਕੌਰ ਉਸ ਨੂੰ ਛੱਡ ਕੇ ਕਿਤੇ ਕੰਮ ਕਰਨ ਜਾ ਸਕਦੀ ਹੈ। ਉਨ੍ਹਾਂ ਦੇ ਕੋਈ ਔਲਾਦ ਵੀ ਨਹੀਂ ਹੈ, ਜਿਹੜੀ ਉਨ੍ਹਾਂ ਦੀ ਸਾਂਭ-ਸੰਭਾਲ ਕਰ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮਕਾਨ ਬਣਾਉਣ 'ਚ ਆਰਥਿਕ ਮਦਦ ਕੀਤੀ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh