SGPC ਦਾ ਉਪਰਾਲਾ, ਸ੍ਰੀ ਦਰਬਾਰ ਸਾਹਿਬ ''ਚ ਲੱਗਾ ''ਰੁਫ ਗਾਰਡਨ'' (ਵੀਡੀਓ)

03/12/2019 10:42:20 AM

ਅੰਮ੍ਰਿਤਸਰ (ਸੁਮਿਤ) - ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਸਦਕਾ ਲੰਗਰ ਘਰ ਨੂੰ ਜਾਣ ਵਾਲੇ ਰਸਤੇ 'ਚ ਵਰਟੀਕਲ ਗਾਰਡਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕੰਪਲੈਕਸ ਦੀਆਂ ਛੱਤਾਂ 'ਤੇ ਰੂਫ ਗਾਰਡਨ ਬਣਾ ਫੁੱਲ-ਬੂਟੇ ਲਗਾਏ ਜਾਣ ਦੇ ਕੰਮ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਛੱਤਾਂ 'ਤੇ ਲਗਾਈਆਂ ਗਈਆਂ ਇਹ ਵੇਲ੍ਹਾਂ ਕੰਧਾਂ 'ਤੇ ਲਮਕਣਗੀਆਂ, ਜੋ ਨਾ ਸਿਰਫ ਗੁਰਦੁਪਆਰਾ ਸਾਹਿਬ ਦੀ ਸੁੰਦਰਤਾਂ ਨੂੰ ਚਾਰ ਚੰਨ ਲਾਉਣਗੀਆਂ ਸਗੋਂ ਵਾਤਾਵਰਣ ਨੂੰ ਵੀ ਸਾਫ-ਸੁਥਰਾ ਰੱਖਣ 'ਚ ਵੀ ਸਹਾਇਤਾ ਕਰਨਗੀਆਂ। ਮਿਲੀ ਜਾਣਕਾਰੀ ਅਨੁਸਾਰ ਇਸ ਕੰਮ ਨੂੰ ਕਰਨ ਲਈ ਲੁਧਿਆਣਾ ਤੋਂ ਇਨਕਮ ਟੈਕਸ ਅਫਸਰ ਰੋਹਿਤ ਮਹਿਰਾ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੁਨੀਆ ਦਾ ਪਹਿਲਾ ਅਜਿਹਾ ਧਾਰਮਿਕ ਸਥਾਨ ਹੈ, ਜਿਥੇ ਵਰਟੀਕਲ ਗਾਰਡਨ ਦੇ ਨਾਲ-ਨਾਲ ਰੂਫ ਗਾਰਡਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

rajwinder kaur

This news is Content Editor rajwinder kaur