ਪਲਾਈਵੁੱਡ ਫੈਕਟਰੀ ਦੇ ਕਰਿੰਦੇ ਤੋਂ ਲੁਟੇਰਿਆਂ ਨੇ ਖੋਹੀ ਨਕਦੀ (ਵੀਡੀਓ)

06/24/2018 3:09:36 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ 'ਚ ਜੈ ਮਾਤਾ ਪਲਾਈ ਫੈਕਟਰੀ ਦੇ ਕਰਿੰਦੇ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਇਹ ਘਟਨਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਘਰ ਤੋਂ ਸਿਰਫ 30 ਮੀਟਰ ਦੀ ਦੂਰੀ 'ਤੇ ਵਾਪਰੀ। ਜਾਣਕਾਰੀ ਮੁਤਾਬਕ ਪਲਾਈ ਫੈਕਟਰੀ ਦਾ ਕਰਿੰਦਾ ਬੀਤੇ ਦਿਨ ਪੂਰੇ ਭਰ ਦੀ ਵਟਕ ਲੈ ਕੇ ਜਾ ਰਿਹਾ ਸੀ ਕਿ ਰਸਤੇ 'ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਕੋਲੋਂ ਨਕਦੀ ਵਾਲਾ ਬੈਗ ਖੋਹ ਲਿਆ। ਦੱਸਿਆ ਜਾ ਰਿਹਾ ਕਿ ਬੈਗ 'ਚ ਕਰੀਬ 7 ਲੱਖ ਰੁਪਏ ਸਨ। ਹਾਲਾਂਕਿ ਪੁਲਸ ਇਸ ਬਾਰੇ ਸਪਸ਼ਟ ਕੁਝ ਨਹੀਂ ਦੱਸ ਰਹੀ। ਇਕ ਪਾਸੇ ਜਿੱਥੇ ਜਿੱਥੇ ਪੁਲਸ ਇਸ ਮਾਮਲੇ ਨੂੰ ਸ਼ੱਕੀ ਦੱਸ ਰਹੀ ਹੈ ਉਥੇ ਹੀ ਫੈਕਟਰੀ ਮਾਲਕ ਸੰਦੀਪ ਗੁਪਤਾ ਵੀ ਇਸ ਮਾਮਲੇ 'ਚ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। 
ਇਸ ਲੁੱਟ ਦੀ ਵਾਰਦਾਤ ਪਿੱਛੇ ਆਖਿਰਕਾਰ ਕੀ ਰਾਜ਼ ਹੈ, ਇਸ ਦਾ ਪਤਾ ਤਾਂ ਪੁਲਸ ਜਾਂਚ ਤੋਂ ਬਾਅਦ ਲੱਗ ਹੀ ਜਾਵੇਗਾ ਪਰ ਕੇਂਦਰੀ ਰਾਜ ਮੰਤਰੀ ਦੇ ਘਰ ਕੋਲ, ਜਿੱਥੇ ਹਰ ਸਮੇਂ ਪੁਲਸ ਦਾ ਸਖਤ ਪਹਿਰਾ ਰਹਿੰਦਾ ਹੈ, ਉਥੇ ਵਾਪਰੀ ਇਸ ਲੁੱਟ ਦੀ ਵਾਰਦਾਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।