ਅਨੋਖੀ ਠੱਗੀ! ਵਿਆਹ ਤੋਂ 2 ਦਿਨ ਬਾਅਦ ਲਾੜੀ ਸ਼ੁਰੂ ਕਰਦੀ ਸੀ ਅਸਲ ਖੇਡ, ਹੈਰਾਨ ਕਰ ਦੇਵੇਗਾ ਗਿਰੋਹ ਦਾ ਕਾਰਨਾਮਾ

07/06/2021 6:35:47 PM

ਬਠਿੰਡਾ (ਵਰਮਾ) - ਬੱਸ ਅੱਡਾ ਚੌਕੀ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਲੋਕਾਂ ਨਾਲ ਵਿਆਹ ਕਰਵਾ ਕੇ ਲੁੱਟ-ਮਾਰ ਕਰਨ ਤੋਂ ਬਾਅਦ ਫ਼ਰਾਰ ਹੋ ਜਾਂਦਾ ਸੀ। ਪੁਲਸ ਨੇ ਇਸ ਗਿਰੋਹ ਦੇ 5 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਦੂਜੇ ਮੈਂਬਰਾਂ ਦੀ ਭਾਲ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰ, ਜਿਸ ਮੁੰਡੇ ਦਾ ਵਿਆਹ ਨਹੀਂ ਹੋਇਆ ਹੁੰਦਾ, ਉਨ੍ਹਾਂ ਦੇ ਪਰਿਵਾਰ ਨੂੰ ਧੋਖੇ ’ਚ ਲੈ ਕੇ ਆਪਣੀ ਕੁੜੀ ਨਾਲ ਉਸ ਦਾ ਵਿਆਹ ਕਰਵਾ ਦਿੰਦੇ। ਇਸ ਤੋਂ ਬਾਅਦ, ਲੁਟੇਰੀ ਦੁਲਹਣ, ਜੋ ਵਿਆਹ ਕਰਦੀ ਹੈ, ਇਕ-ਦੋ ਦਿਨ ਘਰ ਰਹਿਣ ਤੋਂ ਬਾਅਦ ਪੀੜਤ ਦੇ ਸਾਰੇ ਪੈਸੇ ਅਤੇ ਸੋਨਾ-ਚਾਂਦੀ ਦੇ ਗਹਿਣੇ ਆਦਿ ਇਕੱਠੇ ਕਰ ਕੇ ਵਾਪਸ ਆਪਣੇ ਘਰ ਆ ਜਾਂਦੀ ਸੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਜਦੋਂ ਪੀੜਤ ਪਰਿਵਾਰ ਉਸ ਕੁੜੀ ਨੂੰ ਵਾਪਸ ਲੈਣ ਲਈ ਆਉਂਦੇ ਹਨ ਤਾਂ ਲੁਟੇਰੀ ਦੁਲਹਣ ਅਤੇ ਉਸ ਦੇ ਗਿਰੋਹ ਦੇ ਮੈਂਬਰ ਉਸ ਨੂੰ ਜਬਰ-ਜ਼ਨਾਹ ਦੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਛੁਟਕਾਰਾ ਪਾਉਂਦੇ ਹਨ, ਤਾਂ ਕਿ ਪੀੜਤ ਆਪਣੀ ਬਦਨਾਮੀ ਦੇ ਡਰੋਂ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕਰੇ। ਪੁਲਸ ਨੇ ਉਕਤ ਗਿਰੋਹ ਦੇ 2 ਭਰਾਵਾਂ ਅਤੇ ਭੈਣਾਂ ਸਣੇ 5 ਲੋਕਾਂ ਦੇ ਨਾਮ ਦੱਸੇ ਹਨ, ਜਿਸ ’ਚੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਮੈਂਬਰਾਂ ਦੀ ਲਈ ਛਾਪੇਮਾਰੀ ਕੀਤੀ ਦਾ ਰੀਹ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦ ਬਾਕੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਸੈਰ ’ਤੇ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ 

ਪੁਲਸ ਨੇ ਕਿਹਾ ਕਿ ਬਹੁਤ ਜਲਦੀ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਉਕਤ ਗਿਰੋਹ ਦੇ ਲੋਕਾਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਬੱਸ ਸਟੈਂਡ ਪੁਲਸ ਚੌਕੀ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ-ਬਾਦਲ ਰੋਡ ’ਤੇ ਨੰਨ੍ਹੀ ਚਾਵ ਚੌਕ ਬਠਿੰਡਾ ਨੇੜੇ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੀ ਭੈਣ ਸੁਖਬੀਰ ਕੌਰ ਨਾਲ ਜਾਅਲਸਾਜ਼ੀ ਅਤੇ ਧੋਖਾਦੇਹੀ ਦਾ ਇਕ ਗਿਰੋਹ ਚਲਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ-  ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਗਿਰੋਹ ’ਚ ਵੀਰਪਾਲ ਕੌਰ ਅਤੇ ਅਮਨਦੀਪ ਕੌਰ ਵਾਸੀ ਭਦੌੜ ਅਤੇ ਇਕ ਹੋਰ ਵਿਅਕਤੀ ਵੀ ਸ਼ਾਮਲ ਹੈ। ਉਕਤ ਲੋਕ ਸ਼ਹਿਰ ਦੇ ਭੋਲੇ-ਭਾਲੇ ਲੋਕਾਂ ਦੀ ਭਾਲ ਕਰਦੇ ਸਨ, ਜੋ ਵਿਆਹ ਕਰਵਾਉਣ ਲਈ ਤਿਆਰ ਸਨ ਅਤੇ ਉਨ੍ਹਾਂ ਦੀ ਵਿਆਹ ਦੀ ਉਮਰ ਬੀਤ ਚੁੱਕੀ ਹੈ ਜਾਂ ਬਾਹਰ ਜਾ ਰਹੀ ਹੈ। ਵਿਆਹ ਦੇ 2 ਦਿਨ ਬਾਅਦ ਲਾੜੀ ਸੁਖਬੀਰ ਕੌਰ ਸਾਜ਼ਿਸ਼ ਤਹਿਤ ਮੁੰਡੇ ਦੇ ਘਰ ’ਚੋਂ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਜਾਂਦੀ ਹੈ। ਸ਼ਿਕਾਇਤ ਕਰਨ ’ਤੇ ਉਕਤ ਲੋਕ ਸਬੰਧਤ ਵਿਅਕਤੀ ਨੂੰ ਡਰਾਉਂਦੇ-ਧਮਕਾਉਂਦੇ ਸਨ ਅਤੇ ਉਸ ਨੂੰ ਚੁੱਪ ਕਰਵਾ ਦਿੰਦੇ ਸਨ।

ਪੜ੍ਹੋ ਇਹ ਵੀ ਖ਼ਬਰ- ਟਾਇਰ ਫੱਟਣ ਕਾਰਨ ਬੇਕਾਬੂ ਹੋਈ ਬਲੈਰੋ ਗੱਡੀ ਮੋਟਰਸਾਈਕਲ ’ਤੇ ਪਲਟੀ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਸਮਾਜ ’ਚ ਕਲੰਕ ਦੇ ਡਰੋਂ ਮੁੰਡੇ ਦੇ ਪਰਿਵਾਰਕ ਮੈਂਬਰ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇਣ ਜਾਂ ਕਿਸੇ ਨੂੰ ਦੱਸਣ ਤੋਂ ਝਿਜਕਦੇ ਸਨ। ਇਸ ਮਾਮਲੇ ’ਚ, ਪ੍ਰਭਾਵਿਤ ਵਿਅਕਤੀ ਨੇ ਪੁਲਸ ਨੂੰ ਗੁਪਤ ਜਾਣਕਾਰੀ ਦਿੱਤੀ। ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਬਾਕੀ 4 ਮੁਲਜ਼ਮਾਂ ਦੀ ਭਾਲ ਜਾਰੀ ਹੈ।

rajwinder kaur

This news is Content Editor rajwinder kaur