ਰਿਵਾਲਵਰ ਦੇ ਦਮ 'ਤੇ ਅਣਪਛਾਤਿਆਂ ਨੇ ਲੁੱਟਿਆ ਠੇਕਾ, ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ

08/26/2019 8:03:01 PM

ੜਸ਼ੰਕਰ,(ਸ਼ੋਰੀ): ਸ਼ਹਿਰ ਤੋਂ ਥੋੜੀ ਦੂਰ ਸਥਿਤ ਪਿੰਡ ਚੌੜਾ 'ਚ ਰਿਵਾਲਰ ਦੇ ਦਮ 'ਤੇ 2 ਅਣਪਛਾਤੇ ਲੁਟੇਰਿਆਂ ਵਲੋਂ ਇਕ ਸ਼ਰਾਬ ਦਾ ਠੇਕਾ ਲੁੱਟਿਆ ਗਿਆ। ਜਾਣਕਾਰੀ ਮੁਤਾਬਕ ਅੱਜ ਦੇਰ ਸ਼ਾਮ 2 ਅਣਪਛਾਤੇ ਲੁਟੇਰੇ ਮੋਟਰਸਾਈਕਲ 'ਤੇ ਗੜਸ਼ੰਕਰ-ਬੰਗਾ ਰੋਡ 'ਤੇ ਪੈਂਦੇ ਪਿੰਡ ਚੌੜਾ 'ਚ ਇਕ ਸ਼ਰਾਬ ਦੇ ਠੇਕੇ 'ਤੇ ਆਏ, ਜਿਥੇ ਉਨ੍ਹਾਂ ਨੇ ਠੇਕੇ ਅੰਦਰ ਮੌਜੂਦ ਕਰਿੰਦੇ ਨੂੰ ਗੋਲੀ ਦੇ ਦਮ 'ਤੇ ਡਰਾ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਠੇਕੇ ਦੇ ਸੇਲਜ਼ਮੈਨ ਵਿੱਕੀ ਨੇ ਦੱਸਿਆ ਕਿ ਉਹ ਠੇਕੇ 'ਤੇ ਇਕੱਲਾ ਸੀ ਤੇ 2 ਨੌਜਵਾਨ ਸ਼ਾਮ 6.50 'ਤੇ ਠੇਕੇ 'ਚ ਦਾਖਲ ਹੋ ਗਏ। ਜਿਨ੍ਹਾਂ 'ਚੋਂ ਇਕ ਦੇ ਹੱਥ 'ਚ ਪਿਸਤੌਲ ਸੀ ਤੇ ਦੂਜੇ ਨੇ ਕਿਹਾ ਕਿ ਕੈਸ਼ ਕੱਢ। ਵਿੱਕੀ ਮੁਤਾਬਕ ਉਹ ਗੱਲੇ ਵੱਲ ਇਸ਼ਾਰਾ ਕਰ ਕੇ ਖੁੱਦ ਪਿੱਛੇ ਹਟ ਗਿਆ ਤੇ ਦੋਵੇਂ ਨੌਜਵਾਨ ਕੈਸ਼ ਲੈ ਕੇ ਗੜਸ਼ੰਕਰ ਵੱਲ ਆਪਣੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਠੇਕੇ 'ਚੋਂ ਲੁੱਟੀ ਗਈ ਨਕਦੀ ਕਰੀਬ 12 ਹਜ਼ਾਰ ਰੁਪਏ ਹੈ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਸ ਦੇ ਬਾਅਦ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।