ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

09/20/2019 11:42:58 AM

ਜਲੰਧਰ (ਸੋਨੂੰ) - ਜਲੰਧਰ ਦੀ ਰਾਮਾ ਮੰਡੀ 'ਚ ਘਰ ਦੇ ਬਾਹਰ ਬੈਠੀ ਇਕ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਲੁਟੇਰਿਆਂ ਵਲੋਂ ਸੋਨੇ ਦੀਆਂ ਬਾਲੀਆਂ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੀੜਤ ਔਰਤ ਦੇ ਬਿਆਨ ਦਰਜ ਕਰਦੇ ਹੋਏ ਮਾਮਲਾ ਦਰਜ ਕਰ ਲਿਆ। ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਕੁਰਸੀ 'ਤੇ ਬੈਠੀ ਹੋਈ ਸੀ ਕਿ ਅਚਾਨਕ ਉਸ ਕੋਲ 2 ਨੌਜਵਾਨ ਆਏ। ਉਕਤ ਨੌਜਵਾਨਾਂ ਨੇ ਬੜੀ ਚਲਾਕੀ ਨਾਲ ਉਸ ਦੇ ਕੰਨਾਂ 'ਚੋਂ ਸੋਨੇ ਦੀਆਂ ਬਾਲੀਆਂ ਉਤਾਰ ਲਈਆਂ ਅਤੇ ਮੌਕੇ ਤੋਂ ਭੱਜ ਪਏ।

ਬਜ਼ੁਰਗ ਵਲੋਂ ਜ਼ੋਰ-ਜ਼ੋਰ ਨਾਲ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਪਰ ਉਦੋਂ ਤੱਕ ਉਕਤ ਲੁਟੇਰੇ ਫਰਾਰ ਹੋ ਚੁੱਕੇ ਸਨ। ਪੁਲਸ ਨੇ ਘਰ ਦੇ ਬਾਹਰ ਲਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

rajwinder kaur

This news is Content Editor rajwinder kaur