ਟਰੇਨ ''ਚੋਂ ਯਾਤਰੀ ਦਾ ਬੈਗ ਚੋਰੀ ਕਰ ਕੇ ਹੋਇਆ ਫਰਾਰ, ਯਾਤਰੀਆਂ ਨੇ ਕੀਤਾ ਕਾਬੂ

09/24/2017 5:37:23 PM


ਲੁਧਿਆਣਾ (ਵਿਪਨ) - ਕੱਟੜਾ ਤੋਂ ਨਵੀਂ ਦਿੱਲੀ ਜਾਣ ਵਾਲੀ ਇਕ ਟਰੇਨ ਤੋਂ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਯਾਤਰੀ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਿਆ, ਜਦਕਿ ਯਾਤਰੀਆਂ ਨੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ।   ਮਿਲੀ ਜਾਣਕਾਰੀ ਅਨੁਸਾਰ ਵੈਸ਼ਨੂੰ ਦੇਵੀ ਕੱਟੜਾ ਤੋਂ ਨਵੀਂ ਦਿੱਲੀ ਜਾਣ ਵਾਲੀ ਟਰੇਨ ਦੇ ਕੋਚ ਐੱਸ-6 'ਚ ਸੋਨੀਪਤ ਦੇ ਲਈ ਯਾਤਰਾ ਕਰ ਰਹੇ ਇਕ ਯਾਤਰੀ ਸਾਂਤਨੂ ਨੇ ਲੁਧਿਆਣਾ ਸਟੇਸ਼ਨ ਤੋਂ ਟਰੇਨ ਨਿਕਲਣ ਤੋਂ ਬਾਅਦ ਤੇ ਢੰਡਾਰੀ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਕਿਸੇ ਨੂੰ ਉਸ ਦਾ ਬੈਗ ਚੁੱਕ ਕੇ ਭੱਜਦੇ ਦੇਖਿਆ। ਉਸ ਨੇ ਰੌਲਾ ਪਾਇਆ ਅਤੇ ਕੋਚ ਸਵਾਰ ਯਾਤਰੀਆਂ ਨੇ ਉਸ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਉਹ ਚੱਲਦੀ ਟਰੇਨ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ ਪਰ ਯਾਤਰੀਆਂ ਨੇ ਇਕ ਹੋਰ ਸ਼ੱਕੀ ਯੁਵਕ ਨੂੰ ਕਾਬੂ ਕਰ ਲਿਆ, ਜਿਸ ਨੂੰ ਯਾਤਰੀਆਂ ਨੇ ਬੈਗ ਚੋਰੀ ਕਰਨ ਵਾਲੇ ਦਾ ਸਾਥੀ ਦੱਸਿਆ। ਚੋਰ ਗਿਰੋਹ ਦੇ ਦੋਸ਼ੀ ਵੱਲੋਂ ਚੋਰੀ ਕੀਤੇ ਗਏ ਬੈਗ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਬੈਗ 'ਚ 40 ਹਜ਼ਾਰ ਰੁਪਏ ਦੀ ਨਕਦੀ, ਮਹਿੰਗਾ ਆਈ-ਪੈਡ, ਮੋਬਾਇਲ ਫੋਨ ਤੇ ਜ਼ਰੂਰੀ ਸਾਮਾਨ ਸੀ ਜੋ ਮੁਲਜ਼ਮ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਯਾਤਰੀਆਂ ਨੇ ਢੰਡਾਰੀ ਸਟੇਸ਼ਨ 'ਤੇ ਟਰੇਨ ਪਹੁੰਚਣ ਤੋਂ ਪਹਿਲਾਂ ਹੀ ਕੰਟਰੋਲ ਰੂਮ 'ਤੇ ਦਿੱਤੀ। ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੇ ਸੁਰੱਖਿਆ ਕਰਮਚਾਰੀ ਪਲੇਟਫਾਰਮ 'ਤੇ ਪਹੁੰਚ ਚੁੱਕੇ ਸਨ ਅਤੇ ਯਾਤਰੀਆਂ ਨੇ ਦੋਸ਼ੀ ਨੂੰ ਹਵਾਲੇ ਕਰਨ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੂੰ ਬੁਲਾਏ ਜਾਣ ਦੀ ਮੰਗ ਕੀਤੀ ਤੇ ਮੁਲਜ਼ਮ ਨੂੰ ਹਵਾਲੇ ਕਰਨ ਦੀ ਗੱਲ ਕਹੀ ਤਾਂ ਟਰੇਨ ਨੂੰ ਉਥੇ ਰੋਕ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਜੀ. ਆਰ. ਪੀ. ਥਾਣਾ ਲੁਧਿਆਣਾ ਦੇ ਇੰਚਾਰਜ ਇੰਦਰਜੀਤ ਸਿੰਘ ਖੁਦ ਢੰਡਾਰੀ ਸਟੇਸ਼ਨ ਪਹੁੰਚੇ ਅਤੇ ਯਾਤਰੀਆਂ ਨੂੰ ਫਰਾਰ ਹੋਏ ਦੋਸ਼ੀ ਨੂੰ ਜਲਦ ਕਾਬੂ ਕਰ ਕੇ ਪੀੜਤ ਦਾ ਸਾਮਾਨ ਵਾਪਸ ਦਿਵਾਉਣ ਦਾ ਭਰੋਸਾ ਦੇਣ ਉਪਰੰਤ ਟਰੇਨ ਕਾਫੀ ਦੇਰ ਬਾਅਦ ਉਥੋਂ ਰਵਾਨਾ ਕੀਤੀ।