ਬਜ਼ੁਰਗ 'ਤੇ ਹਮਲਾ ਕਰ ਕੇ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

08/17/2017 2:38:15 PM

ਬਟਾਲਾ (ਸੈਂਡੀ) — ਕ੍ਰਿਸ਼ਨ ਨਗਰ ਕਾਲੋਨੀ 'ਚ 2 ਅਣਪਛਾਤੇ ਲੁਟੇਰਿਆਂ ਵਲੋਂ ਇਕ ਘਰ 'ਚ ਚੋਰੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਪ੍ਰੋ. ਅਗਨੀਹੋਤਰੀ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਘਰ 'ਚ ਰਹਿੰਦੇ ਹਨ ਜਦ ਕਿ ਬੇਟਾ ਆਸਟ੍ਰੇਲੀਆ ਗਿਆ ਹੋਇਆ ਹੈ। ਉਹ ਸਵੇਰੇ 3.30 ਵਜੇ ਘਰੋਂ ਸੈਰ ਕਰਨ ਗਏ। ਜਦ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਗੇਟ ਖੁੱਲ੍ਹਾ ਹੋਇਆ ਸੀ। ਜਦ ਉਹ ਅੰਦਰ ਗਏ ਤਾਂ 2 ਅਣਪਛਾਤੇ ਲੋਕ ਉਸ ਦੇ ਕਮਰੇ ਤੋਂ ਬਾਹਰ ਆ ਰਹੇ ਸਨ। ਉਸ ਨੇ ਤੁੰਰਤ ਸ਼ੋਰ ਮਚਾਇਆ ਤਾਂ ਉਨ੍ਹਾਂ ਨੇ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਉਕਤ ਚੋਰਾਂ ਨੇ ਕਮਰੇ ਦੀ ਅਲਮਾਰੀ ਤੋੜ ਕੇ 7 ਤੋਲੇ ਸੋਨਾ, 800 ਆਸਟ੍ਰੇਲਿਅਨ ਡਾਲਰ, 30,000 ਦੀ ਨਕਦੀ ਚੋਰੀ ਕਰ ਲਈ। ਇਸ ਸੰਬੰਧੀ ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਸਿਟੀ ਪ੍ਰਭਜੋਤ ਸਿੰਘ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰੋ. ਅਗਨੀਹੋਤਰੀ ਦੇ ਬਿਆਨ ਕਲਮਬੱਧ ਕਰ ਕੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਨੇੜੇ ਦੇ ਘਰਾਂ ਦੇ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ। ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।