ਬਰਨਾਲਾ-ਸੰਗਰੂਰ ਹਾਈਵੇ ’ਤੇ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ’ਚ ਅਗਵਾ ਕੀਤਾ ਵਪਾਰੀ

10/24/2023 2:26:59 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਸੰਗਰੂਰ ਹਾਈਵੇ ’ਤੇ 4-5 ਨਾਕਬਪੋਸ਼ ਲੁਟੇਰਿਆਂ ਨੇ ਸੰਗਰੂਰ ਦੇ ਇਕ ਵਪਾਰੀ ਨੂੰ ਅਗਵਾ ਕਰ ਲਿਆ ਅਤੇ ਉਸ ਕੋਲੋਂ 50 ਲੱਖ ਦੀ ਫਿਰੌਤੀ ਮੰਗੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਵਪਾਰੀ ਯਸ਼ਪਾਲ ਨੇ ਦੱਸਿਆ ਕਿ ਮੇਰੇ ਭਤੀਜਾ ਵਿਕਰਮ ਦੀ ਬਠਿੰਡਾ ਵਿਖੇ ਬੁਲਟ ਮੋਟਰਸਾਈਕਲਾਂ ਦੀ ਏਜੰਸੀ ਹੈ, ਉਹ ਸ਼ਾਮ 7 ਵਜੇ ਦੇ ਕਰੀਬ ਬਠਿੰਡਾ ਤੋਂ ਵਾਪਸ ਸੰਗਰੂਰ ਵੱਲ ਨੂੰ ਆ ਰਿਹਾ ਸੀ ਤਾਂ ਇਕ ਅਣਪਛਾਤੀ ਗੱਡੀ ਉਸਦੀ ਇਨੋਵਾ ਗੱਡੀ ਦੇ ਪਿੱਛੇ ਲੱਗ ਗਈ ਅਤੇ ਬਡਬਰ ਦੇ ਨਜ਼ਦੀਕ ਆਪਣੀ ਗੱਡੀ ਅੱਗੇ ਲਗਾ ਕੇ ਉਸਦੀ ਗੱਡੀ ਨੂੰ ਰੋਕ ਲਿਆ ਅਤੇ 4-5 ਨਕਾਬਪੋਸ਼ ਵਿਅਕਤੀ ਉਸਦੀ ਗੱਡੀ ਵਿਚ ਬੈਠ ਗਏ ਅਤੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਤਾਂ ਮੇਰੇ ਭਤੀਜਾ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਤਾਂ ਇੰਨੇ ਪੈਸੇ ਇਸ ਸਮੇਂ ਹੈ ਨਹੀਂ ਤਾਂ ਉਨ੍ਹਾਂ ਨੇ ਕਿਹਾ ਕਿ ਫੋਨ ਕਰਕੇ ਘਰੋਂ ਮੰਗਵਾ ਲਵੋ। 

ਇਹ ਵੀ ਪੜ੍ਹੋ : ਕਬੱਡੀ ਖ਼ਿਡਾਰੀ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ ’ਚ ਆਡੀਓ ਵਾਇਰਲ, ਜੇ ਨਾ ਹਟਿਆ ਤਾਂ ਸਿਰ ’ਚ ਮਾਰਾਂਗੇ ਗੋਲ਼ੀ

ਨਕਾਬਪੋਸ਼ ਲੁਟੇਰਿਆਂ ਨੇ ਬਡਰੁੱਖਾਂ ਦੇ ਨਜ਼ਦੀਕ ਖੇਤਾਂ ਵਿਚ ਮੇਰੇ ਭਤੀਜਾ ਨੂੰ ਲਕੋ ਦਿੱਤਾ। ਮੇਰੇ ਭਤੀਜੇ ਨੇ ਘਰ ਫੋਨ ਕਰਕੇ ਕਿਹਾ ਕਿ ਗੱਡੀ ਖਰਾਬ ਹੋ ਗਈ ਹੈ। ਇਸ ਲਈ ਤੁਸੀਂ ਪੈਸੇ ਭੇਜ ਦੇਵੋ ਤਾਂ ਘਰ 7 ਲੱਖ ਰੁਪਏ ਸਨ, ਉਹ ਭੇਜ ਦਿੱਤੇ ਤਾਂ ਉਕਤ ਲੁਟੇਰੇ 7 ਲੱਖ ਰੁਪਏ ਲੈ ਕੇ ਧੂਰੀ ਦੇ ਨਜ਼ਦੀਕ ਮੇਰੇ ਭਤੀਜੇ ਨੂੰ ਗੱਡੀ ਸਮੇਤ ਛੱਡ ਗਏ। ਇਸ ਸਬੰਧ ਜਦੋਂ ਐੱਸ. ਐੱਸ. ਪੀ ਸੰਦੀਪ ਮਲਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਣਾ ਧਨੌਲਾ ਵਿਖੇ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਉਕਤ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਫਿਰ ਵੱਡੀ ਵਾਰਦਾਤ, ਮਾਂ ਦੇ ਸਾਹਮਣੇ ਪੁੱਤ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh