ਹੁਣ ਨਹੀਂ ਹੋਣਗੇ ਸੜਕ ਹਾਦਸੇ, 500 ਮੀਟਰ ਪਹਿਲਾਂ ਇਹ ਐਪ ਕਰੇਗੀ ਅਲਰਟ

08/23/2016 4:33:57 PM

ਲੁਧਿਆਣਾ : ਆਏ ਦਿਨ ਅਖਬਾਰ ਅਤੇ ਟੀ. ਵੀ. ''ਚ ਸੜਕ ਹਾਦਸੇ ਦੀਆਂ ਖਬਰਾਂ ਆਉਂਦੀਆਂ ਹਨ, ਜਿਨ੍ਹਾਂ ''ਚ ਕਈ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਪਰ ਹੁਣ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਤੁਹਾਡੀ ਐਕਸੀਡੈਂਟ ਜ਼ੋਨ ਤੋਂ 500 ਮੀਟਰ ਪਹਿਲਾਂ ਹੀ ਵੁਆਇਸ ਅਲਰਟ ਆ ਜਾਵੇਗਾ। ਮਤਲਬ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅੱਗੇ ਹਾਦਸੇ ਦੇ ਲਿਹਾਜ ਨਾਲ ਡੇਂਜਰ ਜ਼ੋਨ ਹੈ, ਤਾਂ ਜੋ ਤੁਸੀਂ ਪਹਿਲਾਂ ਹੀ ਸਾਵਧਾਨ ਹੋ ਕੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਸਕੋ। 
ਅਸਲ ''ਚ ਹਾਦਸਿਆਂ ਨੂੰ ਰੋਕਣ ਲਈ ਸਵਿਟਜ਼ਰਲੈਂਡ ਦੀ ''ਵੈੱਬਮੋਬ ਸਾਫਟਵੇਅਰ ਸਾਲਿਊਸ਼ਨ ਪ੍ਰਾਈਵੇਟ ਲਿਮਟਿਡ'' ਕੰਪਨੀ ਨੇ ਇਸ ਲਈ ''ਵਾਚ ਆਊਟ'' ਨਾਂ ਦਾ ਮੋਬਾਇਲ ਐਪ ਤਿਆਰ ਕੀਤਾ ਹੈ। ਵੈੱਬਮੋਬ ਕੰਪਨੀ ਦੇ ਡਾਇਰੈਕਟਰ ਨਿਤਿਨ ਗੁਪਤਾ ਦਾ ਕਹਿਣਾ ਹੈ ਕਿ ਚੰਡੀਗੜ੍ਹ ''ਚ ਇਕ ਭਿਆਨਕ ਹਾਦਸੇ ਨੂੰ ਦੇਖਣ ਤੋਂ ਬਾਅਦ ਇਸ ਐਪ ਨੂੰ ਬਣਾਉਣ ਦੀ ਯੋਜਨਾ ਬਣਾਈ। ਕੰਪਨੀ ਇਹ ਐਪ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਐਕਟੀਵਿਟੀ ਦੇ ਤਹਿਤ ਮੁਫਤ ਬਣਾ ਰਹੀ ਹੈ। 
ਜ਼ਿਕਰਯੋਗ ਹੈ ਕਿ ਲੁਧਿਆਣਾ ''ਚ ਸੜਕ ਹਾਦਸਿਆਂ ਦੇ ਲਿਹਾਜ ਨਾਲ ਖਤਰਨਾਕ 28 ਬਲੈਕ ਸਪਾਟ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ ਵੀ ਇਨ੍ਹਾਂ ਥਾਵਾਂ ''ਤੇ ਹੀ ਹੁੰਦੀਆਂ ਹਨ। ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਇਸ ਐਪ ''ਚ ਸਾਰੇ 28 ਬਲੈਕ ਸਪਾਟਾਂ ਦੀ ਸੂਚਨਾ ਹੋਵੇਗੀ। ਇਹ ਐਪ ਜੀ. ਪੀ. ਐੱਸ. ਜੀ. ਆਈ. ਐੱਸ .ਨਾਲ ਵੀ ਜੁੜਿਆ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਚੰਡੀਗੜ੍ਹ, ਅੰਮ੍ਰਿਤਸਰ ਅਤੇ ਲਖਨਊ ਦੇ ਬਲੈਕ ਸਪਾਟਾਂ ਦਾ ਐਪ ਬਣਾ ਕੇ ਲਾਂਚ ਕਰ ਚੁੱਕੀ ਹੈ। 

Babita Marhas

This news is News Editor Babita Marhas