ਤੇਜ਼ ਰਫਤਾਰ ਕੈਂਟਰ ਨੇ ਕੁਚਲਿਆ ਨੌਜਵਾਨ

07/04/2019 7:37:11 PM

ਬੁਢਲਾਡਾ,(ਬਾਂਸਲ): ਸਥਾਨਕ ਸ਼ਹਿਰ ਦੇ ਬਿਜਲੀ ਘਰ ਤੋਂ ਥੋੜੀ ਦੂਰੀ ਤੇ ਪਿੰਡ ਗੁਰਨੇ ਨੂੰ ਜਾ ਰਹੇ ਮੋਟਰ ਸਾਇਕਲ ਸਵਾਰ ਨੂੰ ਤੇਜ਼ ਰਫਤਾਰ ਨਾਲ ਸਾਹਮਣੇ ਤੋਂ ਆ ਰਹੇ ਕੈਂਟਰ ਵਲੋਂ ਟੱਕਰ ਮਾਰਨ ਕਾਰਨ ਮੋਟਰ ਸਾਇਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਆ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਭਾਰੀ ਮੀਂਹ ਛੱਖੜ ਕਾਰਨ ਇਕ ਦਰਖਤ ਟੁੱਟ ਕੇ ਸੜਕ 'ਤੇ ਆ ਡਿੱਗਿਆ ਸੀ। ਜੋ ਆਵਾਜਾਈ 'ਚ ਵਿਘਨ ਬਣਿਆ ਹੋਇਆ ਸੀ ਜਿਸ ਕਾਰਨ ਸ਼ਾਮ 5 ਵਜੇ ਦੇ ਕਰੀਬ ਗੁਰਜੰਟ ਸਿੰਘ ਘੱਤੂ (30 ਸਾਲਾਂ) ਪੁੱਤਰ ਮੁਖਤਿਆਰ ਸਿੰਘ ਵਾਸੀ ਗੁਰਨੇ ਕਲਾਂ ਸ਼ਹਿਰ ਤੋਂ ਪਿੰਡ ਵੱਲ ਜਾ ਰਿਹਾ। ਇਸ ਦੌਰਾਨ ਅਚਾਨਕ ਟੁੱਟੇ ਦਰੱਖਤ ਤੋਂ ਸਾਇਡ ਤੋਂ ਅੱਗੇ ਨਿਕਲਣ ਸਮੇਂ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਮੱਝਾ ਨਾਲ ਭਰੇ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿੱਥੇ ਗੁਰਜੰਟ ਸਿੰਘ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਸਿਟੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਰਘਟਨਾ ਦਾ ਜਾਇਜ਼ਾ ਲੈਣ ਲਈ ਐੱਸ. ਐਚ. ਓ. ਸਦਰ ਇੰਸਪੈਕਟਰ ਜ਼ਸਵਿੰਦਰ ਕੌਰ ਆਦਿ ਹਾਜ਼ਰ ਸਨ।